ਯੁਵਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ: ਦੇਵਿਕਾ ਤੇ ਪ੍ਰੀਤੀ ਕੁਆਰਟਰ ਫਾਈਨਲ ’ਚ

0
256


ਨਵੀਂ ਦਿੱਲੀ: ਭਾਰਤ ਦੀ ਦੇਵਿਕਾ ਘੋਰਪੜੇ ਅਤੇ ਪ੍ਰੀਤੀ ਦਹੀਆ ਨੇ ਅੱਜ ਸਪੇਨ ਦੇ ਲਾ ਨੁਸੀਆ ਵਿੱਚ ਆਈਬੀਏ ਯੁਵਾ ਪੁਰਸ਼ ਅਤੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਪੁਣੇ ਦੀ ਰਹਿਣ ਵਾਲੀ ਦੇਵਿਕਾ ਨੇ 52 ਕਿਲੋ ਵਰਗ ਵਿੱਚ ਆਇਰਲੈਂਡ ਦੀ ਮਾਰਗਰੇਟ ਲਾਂਬੇ ਨੂੰ ਆਸਾਨੀ ਨਾਲ ਹਰਾਇਆ। ਉਸ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਪਣਾਇਆ ਅਤੇ ਤੀਜੇ ਗੇੜ ਵਿੱਚ ਰੈਫਰੀ ਨੂੰ ਖੇਡ ਰੋਕਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਬਾਅਦ ਭਾਰਤੀ ਖਿਡਾਰੀ ਨੂੰ ਜੇਤੂ ਐਲਾਨਿਆ ਗਿਆ। ਇਸੇ ਤਰ੍ਹਾਂ ਹਰਿਆਣਾ ਦੀ ਪ੍ਰੀਤੀ ਨੇ ਵੀ 57 ਕਿਲੋ ਵਰਗ ਵਿੱਚ ਫਿਨਲੈਂਡ ਦੀ ਬੇਨੇਡਿਕਟਾ ਮਾਕਿਨੇਨ ਨੂੰ ਆਸਾਨੀ ਨਾਲ ਹਰਾਇਆ। ਉਸ ਨੇ ਆਪਣੀ ਵਿਰੋਧੀ ਨੂੰ ਇਕ ਵੀ ਅੰਕ ਹਾਸਲ ਨਹੀਂ ਕਰਨ ਦਿੱਤਾ। ਉਧਰ ਭਾਰਤ ਦੀ ਮਹਿਕ ਸ਼ਰਮਾ (66 ਕਿਲੋ), ਸਾਹਿਲ ਚੌਹਾਨ (71 ਕਿਲੋ) ਅਤੇ ਭਰਤ ਜੂਨ (92 ਕਿਲੋ) ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਟੂਰਨਾਮੈਂਟ ਦੇ ਸੱਤਵੇਂ ਦਿਨ ਭਾਰਤ ਦੇ 10 ਖਿਡਾਰੀ ਕੁਆਰਟਰ ਫਾਈਨਲ ਵਿੱਚ ਚੁਣੌਤੀ ਪੇਸ਼ ਕਰਨਗੇ। -ਪੀਟੀਆਈ





News Source link

LEAVE A REPLY

Please enter your comment!
Please enter your name here