ਯਾਸੀਨ ਮਲਿਕ ਨੇ ਐਨਆਈਏ ਦੀ ਪਟੀਸ਼ਨ ’ਤੇ ਵਿਅਕਤੀਗਤ ਰੂਪ ’ਚ ਬਹਿਸ ਕਰਨ ਦੀ ਇਜਾਜ਼ਤ ਮੰਗੀ

Must read


ਨਵੀਂ ਦਿੱਲੀ, 9 ਅਗਸਤ

ਆਪਣੀ ਤਰਫੋਂ ਵਕੀਲ ਨਿਯੁਕਤ ਕਰਨ ਦੇ ਅਦਾਲਤ ਦੇ ਸੁਝਾਅ ਨੂੰ ਠੁਕਰਾਉਂਦੇ ਹੋਏ ਵੱਖਵਾਦੀ ਨੇਤਾ ਯਾਸੀਨ ਮਲਿਕ ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਕਿਹਾ ਅਦਾਲਤ ਵਿਚ ਉਹ ਰਾਸ਼ਟਰੀ ਜਾਂਚ ਏਜੰਸੀ ਦੀ ਉਸ ਪਟੀਸ਼ਨ ਦੇ ਖਿਲਾਫ ਵਿਅਕਤੀਗਤ ਤੌਰ ‘ਤੇ ਬਹਿਸ ਕਰਨਾ ਚਾਹੁੰਦਾ ਸੀ, ਜਿਸ ਵਿਚ ਉਸ ਨੂੰ ਅਤਿਵਾਦੀ ਫੰਡਿੰਗ ਮਾਮਲੇ ਵਿਚ ਮੌਤ ਦੀ ਸਜ਼ਾ ਦੀ ਮੰਗ ਕੀਤੀ ਗਈ ਸੀ। ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐਲਐਫ) ਦਾ ਮੁਖੀ ਤਿਹਾੜ ਜੇਲ੍ਹ ਤੋਂ ਅਦਾਲਤੀ ਕਾਰਵਾਈ ਲਈ ਆਨਲਾਈਨ ਤੌਰ ’ਤੇ ਮੌਜੂਦ ਸੀ। ਉਹ ਇਸ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਜਸਟਿਸ ਸੁਰੇਸ਼ ਕੁਮਾਰ ਕੈਤ ਦੀ ਅਗਵਾਈ ਵਾਲੇ ਬੈਂਚ ਨੇ ਇਸ ਮਾਮਲੇ ਨੂੰ 19 ਸਤੰਬਰ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਅਤੇ ਕਿਹਾ ਕਿ ਮਲਿਕ ਇਸ ਮਾਮਲੇ ਵਿੱਚ ਕਾਨੂੰਨੀ ਪ੍ਰਤੀਨਿਧਤਾ ਕਰਨ ਬਾਰੇ ਦੁਬਾਰਾ ਸੋਚ ਸਕਦੇ ਹਨ। -ਪੀਟੀਆਈ



News Source link
#ਯਸਨ #ਮਲਕ #ਨ #ਐਨਆਈਏ #ਦ #ਪਟਸਨ #ਤ #ਵਅਕਤਗਤ #ਰਪ #ਚ #ਬਹਸ #ਕਰਨ #ਦ #ਇਜਜਤ #ਮਗ

- Advertisement -

More articles

- Advertisement -

Latest article