ਯਮੁਨਾ ਵਿਚ ਪ੍ਰਦੁਸ਼ਿਤ ਨਾਲੇ ਦਾ ਪਾਣੀ ਮਿਲਣ ਨਾਲ ਮਛਲੀਆਂ ਦੀ ਮੌਤ ਹੋਈ: ਡੀਪੀਸੀਸੀ

Must read


ਨਵੀਂ ਦਿੱਲੀ, 7 ਨਵੰਬਰ

ਨਦੀਆਂ ਵਿਚ ਗੰਦਾ ਪਾਣੀ ਮਿਲਣ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਸਮੇਂ ਸਮੇਂ ਸਿਰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਜਾਂਦੇ ਰਹੇ ਹਨ। ਪਰ ਇਸ ਤਰ੍ਹਾਂ ਘਟਨਾਵਾਂ ਨੂੰ ਮੁਕੰਮਲ ਤੌਰ ’ਤੇ ਠੱਲ੍ਹ ਨਹੀਂ ਪੈ ਰਹੀ। ਹਾਲ ਹੀ ਦੀ ਇਕ ਰਿਪੋਰਟ ਵਿਚ ਦਿੱਲੀ ਪ੍ਰਦੂਸ਼ਨ ਕੰਟਰੋਲ ਕਮੇਟੀ ਨੇ ਗ੍ਰੀਨ ਟ੍ਰਿਬਿਉੂਨਲ ਨੂੰ ਸੂਚਿਤ ਕੀਤਾ ਹੈ ਕਿ ਹਰਿਆਣਾ ਤੋਂ ਆਉਣ ਵਾਲਾ ਅਤੇ ਯਮੁਨਾ ਨਦੀ ਵਿਚ ਮਿਲਣ ਵਾਲਾ ਵਧੇਰੇ ਪ੍ਰਦੁਸ਼ਿਤ ਨਾਲਾ ਬੁਰਾੜੀ ਵਿਚ ਸੈਂਕੜੇ ਮਛਲੀਆਂ ਦੇ ਮੌਤ ਲਈ ਜ਼ਿੰਮੇਵਾਰ ਹੈ। ਇਸ ਤੋਂ ਪਹਿਲਾਂ ਐੱਨਜੀਟੀ ਨੇ ਇਕ ਅਖਬਾਰ ਦੀ ਖਬਰ ਦੇ ਹਵਾਲੇ ਨਾਲ ਕਾਰਵਾਈ ਅਮਲ ਵਿਚ ਲਿਆਂਦੀ ਸੀ, ਜਿਸ ਵਿਚ ਲਿਖਿਆ ਗਿਆ ਸੀ ਕਿ ਇਸ ਸਾਲ ਜੁਲਾਈ ਵਿਚ ਯਮੁਨਾ ਨਦੀ ਵਿਚ ਸੈਂਕੜੇ ਮਛਲੀਆਂ ਮਰੀਆਂ ਪਾਈਆਂ ਗਈਆਂ ਜਿਸ ਕਾਰਨ ਬੁਰਾੜੀ ਖੇਤਰ ਵਿਚ ਬਦਬੂ ਫੈਲ ਗਈ ਸੀ।

ਐੱਨਜੀਟੀ ਨੇ ਡੀਪੀਸੀਸੀ ਨੂੰ ਘਟਨਾ ਸਥਾਨ ਦਾ ਨਿਰੀਖਣ ਕਰ ਲਈ ਨਿਰਦੇਸ਼ ਦਿੱਤੇ ਸਨ। ਮੰਗਲਵਾਰ ਨੂੰ ਡੀਪੀਸੀਸੀ ਨੇ ਸੌਂਪੀ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਹਰਿਆਣਾ ਦੇ ਇਕ ਨਾਲੇ ਜਿਸ ਨੂੰ ਡ੍ਰੇਨ ਨੰਬਰ 8 ਵੀ ਕਿਹਾ ਜਾਂਦਾ ਹੈ, ਦਾ ਪਾਣੀ ਆ ਕੇ ਉਸ ਸਥਾਨ ਤੋਂ ਯਮੁਨਾ ਵਿਚ ਮਿਲਦਾ ਹੈ। ਪਾਣੀ ਦੇ ਨਮੂਨਿਆਂ ਦੇ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ ਡੀਪੀਸੀਸੀ ਨੇ ਕਿਹਾ ਕਿ ਨਾਲੇ ਦਾ ਪਾਣੀ ਬਹੁਤ ਪ੍ਰਦੁਸ਼ਿਤ ਸੀ ਅਤੇ ਜਦੋਂ ਇਹ ਪਾਣੀ ਨਦੀ ਵਿਚ ਮਿਲਿਆ ਤਾਂ ਨਦੀ ਦੇ ਪਾਣੀ ਨੂੰ ਵੀ ਖਰਾਬ ਕਰ ਦਿੱਤਾ। ਮਾਨਸੂਨ ਤੋਂ ਪਹਿਲਾਂ ਨਦੀ ਵਿਚ ਮਿਲੇ ਇਸ ਪਾਣੀ ਕਾਰਨ ਮਛਲੀਆਂ ਦੀ ਮੌਤ ਹੋ ਗਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਰਿਆਣਾ ਪਰਦੂਸ਼ਨ ਕੰਟਰੋਲ ਬੋਰਡ ਅਤੇ ਹਰਿਆਣਾ ਸਰਕਾਰ ਨੂੰ ਇਸ ਨਾਲੇ ਵਿਚ ਪ੍ਰਦੁਸ਼ਨ ਰੋਕਣ ਦੀ ਲੋੜ ਹੈ। ਪੀਟੀਆਈ



News Source link

- Advertisement -

More articles

- Advertisement -

Latest article