ਗਵਾਲੀਅਰ (ਮੱਧ ਪ੍ਰਦੇਸ਼), 17 ਜਨਵਰੀ
ਇਥੋਂ ਦੇ ਕੂਲੈਕਟਰ ਦਫ਼ਤਰ ਵਿੱਚ ਜ਼ਮੀਨ ਅਲਾਟਮੈਂਟ ਮਾਮਲੇ ਦੀ ਸੁਣਵਾਈ ਦੌਰਾਨ ਛੇ ਔਰਤਾਂ ਤੇ ਇਕ ਨੌਜਵਾਨ ਨੇ ਖੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਦਫ਼ਤਰ ਵਿੱਚ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਇਨ੍ਹਾਂ ਸਾਰਿਆਂ ਨੂੰ ਅਜਿਹਾ ਕਰਨ ਤੋਂ ਰੋਕ ਲਿਆ। ਰੋਹ ਵਿੱਚ ਆਈ ਔਰਤ ਗੀਤਾ ਮੌਰਿਆ ਨੇ ਦੱਸਿਆ ਕਿ ਉਹ ਗਵਾਲੀਅਰ ਦੇ ਸਿਰੋਲ ਇਲਾਕੇ ਦੀ ਵਸਨੀਕ ਹੈ ਜਿਥੇ ਜ਼ਿਲ੍ਹਾ ਪੰਚਾਇਤ ਦਾ ਦਫ਼ਤਰ ਉਸਾਰਿਆ ਗਿਆ ਹੈ। ਪ੍ਰਸ਼ਾਸਨ ਨੇ ਉਨ੍ਹਾਂ ਤੋਂ ਜਬਰੀ ਇਹ ਜ਼ਮੀਨ ਖਾਲੀ ਕਰਵਾ ਕੇ ਜਿਸ ਥਾਂ ’ਤੇ ਜ਼ਮੀਨ ਅਲਾਟ ਕੀਤੀ ਹੈ ਉਹ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪਿਛਲੇ 10 ਮਹੀਨਿਆਂ ਤੋਂ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਿਹਾ ਜਿਸ ਕਾਰਨ ਉਹ ਖੁਦਕੁਸ਼ੀ ਕਰਨਾ ਚਾਹੁੰਦੇ ਹਨ। ਇਸੇ ਦੌਰਾਨ ਐੱਸਡੀਐੱਮ ਐੱਚ.ਬੀ. ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਹੱਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ। -ਪੀਟੀਆਈ