ਮੱਧ ਪ੍ਰਦੇਸ਼: ਕਬਾਇਲੀ ਵਿਅਕਤੀ ’ਤੇ ਗੋਲੀ ਚਲਾਉਣ ਮਗਰੋਂ ਫਰਾਰ ਹੋਇਆ ਭਾਜਪਾ ਵਿਧਾਇਕ ਦਾ ਬੇਟਾ ਗ੍ਰਿਫ਼ਤਾਰ – punjabitribuneonline.com

Must read


ਭੋਪਾਲ, 13 ਅਗਸਤ

ਮੱਧ ਪ੍ਰਦੇਸ਼ ਪੁਲੀਸ ਨੇ ਭਾਜਪਾ ਵਿਧਾਇਕ ਰਾਮਲੱਲੂ ਵੈਸ਼ਿਆ ਦੇ ਬੇਟੇ ਵਿਵੇਕਾਨੰਦਾ ਵੈਸ਼ਿਆ ਨੂੰ ਇੱਕ ਕਬਾਇਲੀ ਵਿਅਕਤੀ ’ਤੇ ਗੋਲੀ ਚਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਰਾਮਲੱਲੂ ਵੈਸ਼ਿਆ ਸਿੰਗਰੌਲੀ ਹਲਕੇ ਤੋਂ ਵਿਧਾਇਕ ਹੈ। ਵਿਵੇਕਾਨੰਦ ਵੈਸ਼ਿਆ (40) ਨੇ 3 ਅਗਸਤ ਨੂੰ ਮੋਰਬੀ ਇਲਾਕੇ ’ਚ ਬੁੱਢੀ ਮਾਈ ਮਾਤਾ ਮੰਦਰ ਨੇੜੇ ਕੁਝ ਵਿਅਕਤੀਆਂ ਦੇ ਗਰੁੱਪ ਨਾਲ ਬਹਿਸ ਕਾਰਨ ਕਬਾਇਲੀ ਵਿਅਕਤੀ ਸੂਰਿਆ ਖੈਰਾਵਰ ’ਤੇ ਗੋਲੀ ਚਲਾ ਦਿੱਤੀ ਸੀ। ਐੱਸਡੀਓਪੀ ਕ੍ਰਿਸ਼ਨ ਕੁਮਾਰ ਪਾਂਡੇ ਨੇ ਦੱਸਿਆ ਕਿ ਵਿਵੇਕਾਨੰਦ ਵੈਸ਼ਿਆ ਨੂੰ ਮੋਰਬਾ ਥਾਣੇ ਅਧੀਨ ਪੈਂਦੇ ਚਕਤਾ ਬਸਤੀ ਇਲਾਕੇ ’ਚੋਂ ਅੱਜ ਵੱਡੇ ਤੜਕੇ 1 ਵਜੇ ਗ੍ਰਿਫ਼ਤਾਰ ਕੀਤਾ।’’ ਪੁਲੀਸ ਵੱਲੋਂ ਵਿਵੇਕਾਨੰਦ ਦੀ ਸੂਹ ਦੇਣ ਵਾਲੇ ਲਈ ਇਨਾਮ ਦਾ ਐਲਾਨ ਵੀ ਕੀਤਾ ਗਿਆ ਸੀ। ਪੁਲੀਸ ਨੇ ਉਸ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼, ਅਪਰਾਧਕ ਧਮਕੀ ਦੇਣ ਅਤੇ ਹੋਰ ਅਪਰਾਧਾਂ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। -ਆਈਏਐੱਨਐੱਸ



News Source link

- Advertisement -

More articles

- Advertisement -

Latest article