ਮੈਕਸੀਕੋ ਸਿਟੀ, 16 ਅਪਰੈਲ
ਮੱਧ ਮੈਕਸੀਕੋ ਦੇ ਇਕ ਰਿਜ਼ੌਰਟ ਵਿਚ ਬੰਦੂਕਧਾਰੀਆਂ ਨੇ ਛੁੱਟੀਆਂ ਮਨਾ ਰਹੇ ਲੋਕਾਂ ’ਤੇ ਗੋਲੀਬਾਰੀ ਕਰ ਦਿੱਤੀ, ਜਿਸ ਕਾਰਨ ਇਕ ਬੱਚੇ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। ਗੁਆਨਾਜੁਆਟੋ ਰਾਜ ਵਿੱਚ ਕੋਰਟਾਜ਼ਾਰ ਦੀ ਨਗਰਪਾਲਿਕਾ ਦੇ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਲਾ ਪਾਲਮਾ ਰਿਜ਼ੌਰਟ ਵਿੱਚ ਸ਼ਨਿਚਰਵਾਰ ਦੁਪਹਿਰ ਨੂੰ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਬਿਆਨ ਵਿੱਚ ਹਮਲੇ ਦੇ ਪਿੱਛੇ ਦਾ ਕਾਰਨ ਨਹੀਂ ਦੱਸਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਗੋਲੀਬਾਰੀ ਤੋਂ ਬਾਅਦ ਹਮਲਾਵਰਾਂ ਨੇ ਸਪਾਅ ਸੈਂਟਰ ਵਿੱਚ ਭੰਨਤੋੜ ਕੀਤੀ ਅਤੇ ਭੱਜਣ ਸਮੇਂ ਸੁਰੱਖਿਆ ਲਈ ਲੱਗੇ ਹੋਏ ਕੈਮਰੇ ਵੀ ਲੈ ਗਏ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਵਿੱਚ ਤਿੰਨ ਔਰਤਾਂ, ਤਿੰਨ ਪੁਰਸ਼ ਅਤੇ ਇੱਕ ਬੱਚੇ ਦੀ ਮੌਤ ਹੋ ਗਈ। -ਏਪੀ