ਮੈਂ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ: ਬ੍ਰਿਜਭੂਸ਼ਨ

Must read


ਨਵੀਂ ਦਿੱਲੀ, 24 ਦਸੰਬਰ

ਡਬਲਯੂਐੱਫਆਈ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਨੇ ਅੱਜ ਇੱਥੇ ਕਿਹਾ ਕਿ ਉਸ ਨੇ ਇਸ ਖੇਡ ਤੋਂ ਸੰਨਿਆਸ ਲੈ ਲਿਆ ਹੈ ਕਿਉਂਕਿ ਉਸ ਕੋਲ ਕਈ ਹੋਰ ਜ਼ਿੰਮੇਵਾਰੀਆਂ ਹਨ ਜਿਨ੍ਹਾਂ ਵਿਚ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵੀ ਸ਼ਾਮਲ ਹਨ। ਬ੍ਰਿਜਭੂਸ਼ਨ ਨੇ ਖੇਡ ਮੰਤਰਾਲੇ ਵੱਲੋਂ ਨਵੀਂ ਡਬਲਯੂਐੱਫਆਈ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਭਾਜਪਾ ਪ੍ਰਧਾਨ ਜੇਪੀ ਨੱਢਾ ਨਾਲ ਮੁਲਾਕਾਤ ਮਗਰੋਂ ਇਹ ਟਿੱਪਣੀ ਕੀਤੀ।

ਬ੍ਰਿਜਭੂਸ਼ਨ ਨੇ ਕਿਹਾ, ‘ਮੈਂ 12 ਸਾਲ ਤੱਕ ਕੁਸ਼ਤੀ ਦੀ ਸੇਵਾ ਕੀਤੀ। ਚੰਗੀ ਜਾਂ ਬੁਰੀ ਕੀਤੀ ਇਹ ਸਮਾਂ ਦੱਸੇਗਾ। ਮੈਂ ਹੁਣ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ। ਮੈਂ ਹੁਣ ਇਸ ਖੇਡ ਨਾਲੋਂ ਰਿਸ਼ਤਾ ਤੋੜ ਰਿਹਾ ਹਾਂ।



News Source link

- Advertisement -

More articles

- Advertisement -

Latest article