ਮੂਡੀ’ਜ਼ ਨੇ 2023 ਲਈ ਭਾਰਤ ਦੇ ਵਿਕਾਸ ਅਨੁਮਾਨ ਨੂੰ ਵਧਾ ਕੇ 5.5 ਫ਼ੀਸਦ ਕੀਤਾ

0
228


ਨਵੀਂ ਦਿੱਲੀ, 1 ਮਾਰਚ

ਮੂਡੀ’ਜ਼ ਇਨਵੈਸਟਰਸ ਸਰਵਿਸ ਨੇ ਸਾਲ 2023 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ 4.8 ਫੀਸਦੀ ਤੋਂ ਵਧਾ ਕੇ 5.5 ਫੀਸਦੀ ਕਰ ਦਿੱਤਾ ਹੈ। ਇਹ ਵਾਧਾ ਬਜਟ ‘ਚ ਪੂੰਜੀ ਖਰਚ ‘ਚ ਵਾਧੇ ਅਤੇ ਬਿਹਤਰ ਆਰਥਿਕ ਸਥਿਤੀਆਂ ਦੇ ਮੱਦੇਨਜ਼ਰ ਕੀਤਾ ਗਿਆ ਹੈ। ਮੂਡੀਜ਼ ਨੇ ਹਾਲਾਂਕਿ 2022 ਲਈ ਭਾਰਤ ਦੇ ਵਿਕਾਸ ਦੇ ਅਨੁਮਾਨ ਨੂੰ ਸੱਤ ਫੀਸਦੀ ਤੋਂ ਘਟਾ ਕੇ 6.8 ਫੀਸਦੀ ਕਰ ਦਿੱਤਾ ਹੈ।



News Source link