ਪੱਤਰ ਪ੍ਰੇਰਕ
ਪੰਚਕੂਲਾ, 14 ਜੂਨ
ਮੁੱਖ ਮੰਤਰੀ ਨਾਇਬ ਸਿੰਘ ਨੇ ਵਿੱਤੀ ਸਾਲ 2024-25 ਲਈ ਹਰਿਆਣਾ ਵਿੱਚ 976 ਖੇਡ ਨਰਸਰੀਆਂ ਨੂੰ ਮਨਜ਼ੂਰੀ ਦਿੱਤੀ। ਉਪਰੋਕਤ ਨਰਸਰੀਆਂ ਵਿੱਚੋਂ 196 ਖੇਡ ਨਰਸਰੀਆਂ ਸਰਕਾਰੀ ਸਕੂਲਾਂ ਨੂੰ ਦਿੱਤੀਆਂ ਗਈਆਂ ਹਨ। 115 ਸਪੋਰਟਸ ਨਰਸਰੀਆਂ ਗ੍ਰਾਮ ਪੰਚਾਇਤਾਂ, 278 ਸਪੋਰਟਸ ਨਰਸਰੀਆਂ ਪ੍ਰਾਈਵੇਟ ਸੰਸਥਾਵਾਂ ਅਤੇ 387 ਸਪੋਰਟਸ ਨਰਸਰੀਆਂ ਪ੍ਰਾਈਵੇਟ ਸਕੂਲਾਂ ਨੂੰ ਦਿੱਤੀਆਂ ਗਈਆਂ ਹਨ।
ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਹ ਨਰਸਰੀਆਂ ਅਲਾਟ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਵੱਖ-ਵੱਖ 28 ਖੇਡਾਂ ਹਨ। ਇਨ੍ਹਾਂ ਨਰਸਰੀਆਂ ਵਿੱਚ ਖਿਡਾਰੀਆਂ ਨੂੰ ਮੁਕਾਬਲਿਆਂ ਲਈ ਤਿਆਰ ਕੀਤਾ ਜਾਵੇਗਾ। ਵਿੱਤੀ ਸਾਲ 2023-24 ਤੱਕ ਸੂਬਾ ਸਰਕਾਰ ਨੇ 1100 ਖੇਡ ਨਰਸਰੀਆਂ ਅਲਾਟ ਕੀਤੀਆਂ ਸਨ, ਹੁਣ ਇਹ ਗਿਣਤੀ ਵਿੱਤੀ ਸਾਲ 2024-25 ਤੋਂ ਵਧਾ ਕੇ 1500 ਕਰ ਦਿੱਤੀ ਗਈ ਹੈ।