34.1 C
Patiāla
Sunday, June 21, 2026

ਮੁੱਖ ਮੰਤਰੀ ਦਾ ਸਨਮਾਨ ਕਰੇਗੀ ਸੈਣੀ ਸਮਾਜ ਸਭਾ – Punjabi Tribune

Must read


ਪੱਤਰ ਪ੍ਰੇਰਕ

ਸ਼ਾਹਬਾਦ ਮਾਰਕੰਡਾ, 18 ਜਨਵਰੀ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ 2 ਫਰਵਰੀ ਨੂੰ ਬਾਬੈਨ ਵਿੱਚ ਸੈਣੀ ਸਮਾਜ ਸਭਾ ਕੁਰੂਕਸ਼ੇਤਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਬਾਬੈਨ ਦੇ ਬਰਗਟ ਰੋਡ ’ਤੇ ਬਣਨ ਵਾਲੇ ਸੈਣੀ ਭਾਈਚਾਰੇ ਦੇ ਵੱਡੇ ਵਿਦਿਅਕ ਅਦਾਰੇ ਦਾ ਨੀਂਹ ਪੱਥਰ ਰਖੱਣਗੇ। ਸੈਣੀ ਸਮਾਜ ਭਾਈਚਾਰੇ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਜਾਵੇਗੀ। ਪ੍ਰੋਗਾਰਮ ਦੀ ਰੂਪ ਰੇਖਾ ਤਿਆਰ ਕਰਨ ਲਈ ਅੱਜ ਕਿਸਾਨ ਆਰਾਮ ਘਰ ਬਾਬੈਨ ਵਿਚ ਸਭਾ ਦੇ ਪ੍ਰਧਾਨ ਗੁਰਨਾਮ ਸਿੰਘ ਉਦਾਰਸੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਸਾਬਕਾ ਸੰਸਦ ਮੈਂਬਰ ਗੁਰਦਿਆਲ ਸਿੰਘ ਸੈਣੀ, ਵਿਧਾਨ ਸਭਾ ਦੇ ਸਾਬਕਾ ਸਪੀਕਰ ਬਲਜੀਤ ਸਿੰਘ ਸੈਣੀ, ਸਕੱਤਰ ਅਵਤਾਰ ਸਿੰਘ ਪ੍ਰਤਾਪਗੜ੍ਹ, ਜੈ ਭਗਵਾਨ ਸੈਣੀ ਛਪਾਰ, ਸੁਰੇਸ਼ ਅਜਰਾਵਰ, ਗੁਰਨਾਮ ਸਿੰਘ ਗਜਲਾਣਾ, ਨਾਇਬ ਸਿੰਘ ਪਟਾਕ ਮਾਜਰਾ, ਕੌਸ਼ਲ ਸੈਣੀ, ਸਰਪੰਚ ਐਸੋਸ਼ੀਏਸ਼ਨ ਦੇ ਪ੍ਰਧਾਨ ਦੁਨੀ ਚੰਦ ਟਾਟਕਾ ਮੌਜੂਦ ਸਨ।



News Source link

- Advertisement -

More articles

- Advertisement -

Latest article