ਮੁੱਕੇਬਾਜ਼ੀ: ਪ੍ਰੀਤੀ ਦਾ ਓਲੰਪਿਕ ਕੋਟਾ ਤੇ ਤਗ਼ਮਾ ਪੱਕਾ

Must read


ਹਾਂਗਜ਼ੂ, 30 ਸਤੰਬਰ

ਭਾਰਤੀ ਮੁੱਕੇਬਾਜ਼ ਪ੍ਰੀਤੀ ਪਵਾਰ (19) ਅੱਜ ਇੱਥੇ ਮਹਿਲਾਵਾਂ ਦੇ 54 ਕਿਲੋ ਭਾਰ ਵਰਗ ’ਚ ਸੈਮੀਫਾਈਨਲ ਵਿੱਚ ਪਹੁੰਚ ਕੇ ਪੈਰਿਸ ਓਲੰਪਿਕ ਕੋਟਾ ਤੇ ਤਗ਼ਮਾ ਪੱਕਾ ਕਰ ਲਿਆ ਹੈ। ਲਵਲੀਨਾ ਬੋਰਗੋਹੇਨ ਨੇ ਵੀ ਸੈਮੀਫਾਈਨਲ ’ਚ ਜਗ੍ਹਾ ਬਣਾਈ। ਪ੍ਰੀਤੀ ਨੇ ਤਿੰਨ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਤਗ਼ਮਾ ਜੇਤੂ ਤੇ ਮੌਜੂਦਾ ਏਸ਼ਿਆਈ ਚੈਂਪੀਅਨ ਕਜ਼ਾਖਸਤਾਨ ਦੀ ਜ਼ਾਇਨਾ ਸ਼ੇਕੇਰਬੇਕੋਵਾ ਨੂੰ 4-1 ਨਾਲ ਹਰਾਇਆ। ਟੋਕੀਓ ਓਲੰਪਿਕ ’ਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਲਵਲੀਨਾ ਨੂੰ ਪਹਿਲੇ ਰਾਊਂਡ ਵਿੱਚ ਬਾਈ ਮਿਲੀ ਸੀ। ਉਸ ਨੇ ਮਹਿਲਾਵਾਂ ਦੇ 75 ਕਿਲੋ ਭਾਰ ਵਰਗ ਵਿੱਚ ਦੱਖਣੀ ਕੋਰੀਆ ਦੀ ਸਿਓਂਗ ਸੁਯੋਨ ਨੂੰ 5-0 ਨਾਲ ਹਰਾਇਆ। ਹੁਣ ਉਹ ਓਲੰਪਿਕ ਕੋਟਾ ਹਾਸਲ ਕਰਨ ਤੋਂ ਇੱਕ ਜਿੱਤ ਦੂਰ ਹੈ। ਨਿਖਤ ਜ਼ਰੀਨ ਨੇ ਵੀ ਓਲੰਪਿਕ ਕੋਟਾ ਹਾਸਲ ਕਰ ਲਿਆ ਸੀ। ਮਹਿਲਾ 50 ਕਿਲੋ, 54 ਕਿਲੋ, 57 ਕਿਲੋ ਅਤੇ 60 ਕਿਲੋ ਦੇ ਸੈਮੀਫਾਈਨਲ ’ਚ ਪਹੁੰਚਣ ਵਾਲਿਆਂ ਨੂੰ ਓਲੰਪਿਕ ਦਾ ਕੋਟਾ ਮਿਲੇਗਾ। -ਪੀਟੀਆਈ



News Source link

- Advertisement -

More articles

- Advertisement -

Latest article