29.8 C
Patiāla
Saturday, May 30, 2026

ਮੁੱਕੇਬਾਜ਼ੀ: ਅਨਾਮਿਕਾ ਨੂੰ ਚਾਂਦੀ ਦਾ ਤਗ਼ਮਾ

Must read


ਸੋਫੀਆ (ਬੁਲਗਾਰੀਆ): ਭਾਰਤ ਦੀ ਮੁੱਕੇਬਾਜ਼ ਅਨਾਮਿਕਾ ਨੂੰ ਅੱਜ ਇੱਥੇ ਸਟਰੈਂਡਜਾ ਮੈਮੋਰੀਅਲ ਟੂਰਨਾਮੈਂਟ ਦੇ ਲਾਈਟਵੇਟ ਫਾਈਨਲ ਵਿੱਚ ਚੀਨ ਦੀ ਹੂ ਮਿਏਯੀ ਤੋਂ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਪਿਛਲੀ ਕੌਮੀ ਚੈਂਪੀਅਨ ਅਨਾਮਿਕਾ ਨੂੰ 50 ਕਿੱਲੋ ਭਾਰ ਵਰਗ ਦੇ ਖ਼ਿਤਾਬੀ ਮੁਕਾਬਲੇ ਵਿੱਚ 1-4 ਦੇ ਫੈਸਲੇ ਨਾਲ ਹਾਰ ਮਿਲੀ। ਅਨਾਮਿਕਾ ਨੇ ਹਮਲਾਵਰ ਸ਼ੁਰੂਆਤ ਕੀਤੀ ਪਰ ਮਿਏਯੀ ਨੇ ਮਜ਼ਬੂਤੀ ਨਾਲ ਮੁਕਾਬਲਾ ਕੀਤਾ। ਚੀਨੀ ਖਿਡਾਰਨ ਨੇ ਪਹਿਲਾ ਰਾਊਂਡ ਸਰਵਸੰਮਤੀ ਫ਼ੈਸਲੇ ਨਾਲ ਜਿੱਤਿਆ। ਅਨਾਮਿਕਾ ਨੇ ਪਹਿਲੇ ਰਾਊਂਡ ਦੇ ਮੁਕਾਬਲੇ ਦੂਜੇ ਰਾਊਂਡ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ। ਆਖਰੀ ਰਾਊਂਡ ਵਿੱਚ ਅਨਾਮਿਕਾ ਨੇ ਚੀਨੀ ਮੁੱਕੇਬਾਜ਼ ਨੂੰ ਕਈ ਮੁੱਕੇ ਜੜ੍ਹੇ ਤੇ ਪੰਜ ਵਿੱਚੋਂ ਚਾਰ ਜੱਜਾਂ ਨੇ ਉਸ ਦੇ ਪੱਖ ਵਿੱਚ ਫੈਸਲਾ ਦਿੱਤਾ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। -ਪੀਟੀਆਈ



News Source link

- Advertisement -

More articles

- Advertisement -

Latest article