ਮੁਲਜ਼ਮ ਵੱਲੋਂ ਐੱਸਐੱਚਓ ਦੀ ਰਿਵਾਲਵਰ ਖੋਹ ਕੇ ਭੱਜਣ ਦੀ ਕੋਸ਼ਿਸ਼

Must read


ਪੱਤਰ ਪ੍ਰੇਰਕ

ਸਮਰਾਲਾ, 15 ਅਪਰੈਲ

ਇੱਥੇ ਅੱਜ ਤੜਕੇ ਕਰੀਬ 3 ਵਜੇ ਪਿੰਡ ਬੌਂਦਲੀ ਦੇ ਬੰਦ ਪਏ ਇੱਟਾਂ ਦੇ ਭੱਠੇ ’ਤੇ ਹਥਿਆਰ ਬਰਾਮਦਗੀ ਲਈ ਲਿਆਂਦੇ ਮੁਲਜ਼ਮ ਸਤਨਾਮ ਸਿੰਘ ਵੱਲੋਂ ਐੱਸਐੱਚਓ ਪਵਿੱਤਰ ਸਿੰਘ ਤੋਂ ਪਿਸਤੌਲ ਖੋਹਣ ਲਈ ਕੀਤੀ ਝੜਪ ਉਪਰੰਤ ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗ ਕਾਰਨ ਮੁਲਜ਼ਮ ਜ਼ਖ਼ਮੀ ਹੋ ਗਿਅ। ਇਸ ਦੌਰਾਨ ਐੱਸਐੱਚਓ ਪਵਿੱਤਰ ਸਿੰਘ ਵੀ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੇ ਐੱਸਪੀ (ਡੀ) ਪਵਨਜੀਤ ਚੌਧਰੀ ਨੇ ਦੱਸਿਆ ਕਿ ਸਤਨਾਮ ਸਿੰਘ ਵਾਸੀ ਮੁਸਤਾਬਾਦ ਬਟਾਲਾ ਰੋਡ (ਅੰਮ੍ਰਿਤਸਰ) ਅਤੇ ਗੁਰਕਰਨਵੀਰ ਸਿੰਘ ਪਿੰਡ ਅਰਨੋਲੀ (ਮੋਰਿੰਡਾ) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮਾਂ ਦੀ ਪੁੱਛ ਪੜਤਾਲ ਤੋਂ ਬਾਅਦ ਪੁਲੀਸ ਪਾਰਟੀ ਸਤਨਾਮ ਸਿੰਘ ਨੂੰ ਉਸ ਵੱਲੋਂ ਪਿੰਡ ਬੌਂਦਲੀ ਦੇ ਬੰਦ ਪਏ ਇੱਟਾਂ ਦੇ ਭੱਠੇ ਵਿੱਚ ਲੁਕੋ ਕੇ ਰੱਖੇ ਹਥਿਆਰ ਬਰਾਮਦ ਕਰਵਾਉਣ ਉਪਰੰਤ ਗੱਡੀ ਵਿੱਚ ਬਿਠਾਉਣ ਲੱਗੀ ਤਾਂ ਉਸ ਨੇ ਭੱਜਣ ਲਈ ਐੱਸਐੱਚਓ ਦੇ ਸਰਵਿਸ ਰਿਵਾਲਵਰ ਨੂੰ ਹੱਥ ਪਾ ਲਿਆ ਅਤੇ ਉਸ ਵਿੱਚੋਂ ਚੱਲੀ ਗੋਲੀ ਮੁਲਜ਼ਮ ਦੇ ਪੈਰ ਵਿੱਚ ਵੱਜੀ। ਪੁਲੀਸ ਨੇ ਪਹਿਲਾਂ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ 315 ਬੋਰ ਦਾ ਰਿਵਾਲਵਰ, 3 ਕਾਰਤੂਸ ਅਤੇ ਦੋ ਕਾਰਤੂਸ ਖੋਲ ਬਰਾਮਦ ਕਰ ਲਏ ਸਨ।



News Source link

- Advertisement -

More articles

- Advertisement -

Latest article