‘ਮੁਫ਼ਤ ਰਾਸ਼ਨ’ ਆਪਣੇ ਪੱਲਿਓਂ ਨਹੀਂ ਦੇ ਰਹੇ ਮੋਦੀ: ਮਾਇਆਵਤੀ

0
220


ਚੰਡੀਗੜ੍ਹ, 12 ਮਈ

ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਆਪਣੇ ਪੱਲੀਓਂ ਨਹੀਂ ਦੇ ਰਹੀ ਕਿਉਂਕਿ ਇਹ ਟੈਕਸ ਦੇਣ ਵਾਲਿਆਂ ਦਾ ਪੈਸਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗ਼ਰੀਬਾਂ ’ਤੇ ਮੁਫ਼ਤ ਰਾਸ਼ਨ ਦੇਣ ਦਾ ਅਹਿਸਾਨ ਨਹੀਂ ਜਤਾਉਣਾ ਚਾਹੀਦਾ। ਉਨ੍ਹਾਂ ਗ਼ਰੀਬ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁਫ਼ਤ ਰਾਸ਼ਨ ਲਈ ਭਾਜਪਾ ਨੂੰ ਵੋਟ ਦੇਣ ਲਈ ਮਜ਼ਬੂਰ ਨਾ ਹੋਣ। ਉਹ ਹਰਿਆਣਾ ਦੇ ਕਰਨਾਲ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।



News Source link
#ਮਫਤ #ਰਸ਼ਨ #ਆਪਣ #ਪਲਓ #ਨਹ #ਦ #ਰਹ #ਮਦ #ਮਇਆਵਤ