ਮੁਕਤਸਰ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ’ਚ ਜੁੜੀ ਸੰਗਤ

Must read


ਗੁੁਰਸੇਵਕ ਸਿੰਘ ਪ੍ਰੀਤਸ੍ਰੀ ਮੁਕਤਸਰ ਸਾਹਿਬ , 22 ਦਸੰਬਰ

ਸ੍ਰੀ ਮੁਕਤਸਰ ਸਾਹਿਬ ਦੇ ਭਾਈ ਮਹਾ ਸਿੰਘ ਦੀਵਾਨ ਹਾਲ ਵਿਖੇ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿਚ ਸਿੱਖ ਜਥੇਬੰਦੀਆਂ ਵੱਲੋਂ ਇਕੱਤਰਤਾ ਕੀਤੀ ਗਈ। ਇਸ ਮੌਕੇ ‘ਤੇ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਸਿੱਖ ਜਥੇਬੰਦੀਆਂ ਦੇ ਆਗੂ ਪਹੁੰਚੇ। ਸੰਗਤਾਂ ਨੂੰ ਸੰਬੋਧਨ ਕਰਦਿਆ ਮਨਿੰਦਰ ਸਿੰਘ ਖਾਲਸਾ, ਨਰਿੰਦਰਪਾਲ ਸਿੰਘ ਅਤੇ ਲਸ਼ਕਰ ਸਿੰਘ ਹੋਰਾਂ ਨੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਰੀਬ 17 ਸਾਲ ਬਤੌਰ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਸੇਵਾਵਾਂ ਦਿੱਤੀਆਂ। ਇਸ ਦੌਰਾਨ ਉਹ ਸ੍ਰੀ ਮੁਕਤਸਰ ਸਾਹਿਬ ਦੀ ਸੰਗਤ ‘ਚ ਵਿਚਰਦੇ ਰਹੇ। ਉਨ੍ਹਾਂ ‘ਤੇ ਜੋ ਆਚਰਣ ਹੀਣਤਾ ਦੇ ਦੋਸ਼ ਲਾਏ ਜਾ ਰਹੇ ਹਨ ਉਹ ਬਿਲਕੁਲ ਬੇਬੁਨਿਆਦ ਹਨ। ਸਿੰਘ ਸਾਹਿਬ ਬਹੁਤ ਹੀ ਵਿਦਵਾਨ, ਸਿੱਖ ਅਸੂਲਾਂ ਦੇ ਧਾਰਨੀ ਅਤੇ ਉੱਚੇ ਸੁੱਚੇ ਆਚਰਨ ਵਾਲੇ ਵਿਅਕਤੀ ਹਨ। ਸੰਗਤ ਉਸ ਵਿਅਕਤੀ ਤੋਂ ਵੀ ਭਲੀ ਭਾਂਤ ਜਾਣੂੰ ਜੋ ਇਹ ਦੋਸ਼ ਲਾ ਰਿਹਾ ਹੈ। ਉਹ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ। ਉਹ ਬਿਲਕੁਲ ਝੂਠ ਬੋਲ ਰਿਹਾ ਹੈ ਜਿਸ ਨੂੰ ਸੰਗਤ ਪ੍ਰਵਾਨ ਨਹੀਂ ਕਰੇਗੀ। ਇਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਦਾ ਇਕੱਠ ਸੀ।

 

 



News Source link

- Advertisement -

More articles

- Advertisement -

Latest article