Hacklink panel

Hacklink

Hacklink

Hacklink

Hacklink panel

Hacklink

Hacklink

Hacklink Panel

Hacklink Panel

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink satın al

Hacklink Panel

Hacklink Panel

Hacklink

Hacklink

Hacklink

Hacklink

Hacklink panel

Hacklink satın al

Hacklink Panel

Hacklink

Hacklink panel

Masal oku

Hacklink panel

Hacklink panel

Illuminati

Masal Oku

Hacklink panel

Hacklink Panel

Hacklink Panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink panel

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink panel

sakarya escort bayan

koora live

maritbet

Hacklink panel

test55

Hacklink panel

Hacklink giriş

casibom

padişahbet

marsbahis

marsbahis

kendin tasarla mousepad

meritking

crypto scam

meritking

meritking

madridbet

meritking

spyhackerz

jojobet

şanlıurfa konteyner

grandpashabet

marsbahis

1xbet

vdcasino

vdcasino

piabellacasino

mavibet giriş

mavibet

deneme bonusu

jojobet

Free Online Webmaster Tools

porno

dizipal

jojobet

casibom

Hacking Forum

36.8 C
Patiāla
Sunday, July 19, 2026

ਮਿਸ ਕਾਲ

Must read


ਸੁਰਿੰਦਰ ਸਿੰਘ ਰਾਏ

ਜਦੋਂ ਕਦੇ ਵੀ ਕਿਸੇ ਕਾਲਜ ਪੱਧਰ ਦੇ ਪੇਂਟਿੰਗ ਮੁਕਾਬਲੇ ਵਿੱਚ ਵਿਸ਼ਾਲ ਦੀ ਬਣਾਈ ਪੇਂਟਿੰਗ ਫਸਟ ਆਉਂਦੀ ਤਾਂ ਕਾਲਜ ਦੇ ਸਭ ਵਿਦਿਆਰਥੀ ਆਪਣਾ ਮਾਣ ਸਮਝਦੇ। ਉਸ ਦੀ ਬਣਾਈ ਪੇਂਟਿੰਗ ਦੀਆਂ ਖ਼ੂਬ ਤਾਰੀਫ਼ਾਂ ਹੁੰਦੀਆਂ। ਜਦੋਂ ਵਿਸ਼ਾਲ ਨੂੰ ਇਸ ਤਰ੍ਹਾਂ ਦੀ ਪ੍ਰਸ਼ੰਸਾ ਮਿਲਦੀ ਤਾਂ ਉਹ ਆਪਣੀ ਇਸ ਕਲਾ ਵੱਲ ਹੋਰ ਵੀ ਵਧੇਰੇ ਸਮਰਪਿਤ ਹੋ ਜਾਂਦਾ।

“ਵਿਸ਼ਾਲ, ਤੂੰ ਆਪਣੀ ਪੇਂਟਿੰਗ ਵਿੱਚ ਕੀ ਜੜ ਦਿੰਨੈ। ਮੈਨੂੰ ਵੀ ਇਹਦੇ ਬਾਰੇ ਕੁਝ ਦੱਸ ਦੇ।” ਇੱਕ ਦਿਨ ਕਾਲਜ ਵਿੱਚ ਵਿਸ਼ਾਲ ਨਾਲ ਪੜ੍ਹਦੀ ਇੱਕ ਲੜਕੀ ਨੇ ਉਸ ਨੂੰ ਪੁੱਛਿਆ।

“ਪਰਮਿੰਦਰ, ਬਸ ਸ਼ੌਕ ਏ। ਮੈਨੂੰ ਤਾਂ ਆਪ ਨਹੀਂ ਪਤਾ, ਮੇਰੇ ਕੋਲੋਂ ਪੇਂਟਿੰਗ ਕਿਵੇਂ ਬਣ ਜਾਂਦੀ ਏ।” ਵਿਸ਼ਾਲ ਨੇ ਜਵਾਬ ਦਿੱਤਾ।

“ਪੇਂਟਿੰਗ ਬਣਾਉਣ ਦਾ ਤਾਂ ਮੈਨੂੰ ਵੀ ਬੜਾ ਸ਼ੌਕ ਏ, ਪਰ ਤੇਰੇ ਵਰਗੀ ਪੇਂਟਿੰਗ ਮੇਰੇ ਕੋਲੋਂ ਨ੍ਹੀਂ ਬਣਦੀ।”

“ਜੀ ਨਹੀਂ, ਮਿਹਨਤ ਨਾਲ ਸਭ ਕੁਝ ਹੋ ਜਾਂਦੈ।” ਵਿਸ਼ਾਲ ਨੇ ਸੰਖੇਪ ਵਿੱਚ ਜਵਾਬ ਦਿੱਤਾ ਤੇ ਛੇਤੀ ਹੀ ਗੱਲ ਮੁਕਾ ਕੇ ਕੰਟੀਨ ਵੱਲ ਚਲੇ ਗਿਆ।

ਪਰਮਿੰਦਰ ਵਿਸ਼ਾਲ ਦੀਆਂ ਪੇਂਟਿੰਗਜ਼ ਤੋਂ ਬਹੁਤ ਪ੍ਰਭਾਵਿਤ ਸੀ। ਉਹ ਇਸ ਬਾਰੇ ਅਕਸਰ ਆਪਣੀਆਂ ਸਹੇਲੀਆਂ ਵਿੱਚ ਵੀ ਗੱਲਾਂ ਕਰਦੀ ਰਹਿੰਦੀ। ਦਿਨੋਂ-ਦਿਨ ਵਿਸ਼ਾਲ ਦੀ ਵਧ ਰਹੀ ਸ਼ੁਹਰਤ ਨੇ ਪਰਮਿੰਦਰ ਨੂੰ ਉਸ ਦੀ ਹੋਰ ਵੀ ਜ਼ਿਆਦਾ ਪ੍ਰਸੰਸਕ ਬਣਾ ਦਿੱਤਾ ਸੀ। ਉਹ ਆਨੇ-ਬਹਾਨੇ ਕਾਲਜ ਵਿੱਚ ਵਿਸ਼ਾਲ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ, ਪਰ ਵਿਸ਼ਾਲ ਕੋਈ ਖ਼ਾਸ ਹੁੰਗਾਰਾ ਨਾ ਭਰਦਾ। ਆਪਣੇ ਸਾਊ ਸੁਭਾਉ ਕਾਰਨ ਉਹ ਅੱਖ ਚੁੱਕ ਕੇ ਵੀ ਨਾ ਵੇਖਦਾ। ਲੜਕੀਆਂ ਕੋਲੋਂ ਲੰਘਦਾ ਤਾਂ ਸਗੋਂ ਉਹ ਹੋਰ ਵੀ ਸੁੰਗੜ ਜਾਂਦਾ। ਬਸ ਆਪਣੇ ਆਪ ਵਿੱਚ ਮਸਰੂਫ਼ ਰਹਿੰਦਾ। ਸਮਾਂ ਬੀਤਣ ਨਾਲ ਉਸ ਦੀਆਂ ਪੇਂਟਿੰਗਜ਼ ਵਿੱਚ ਹੋਰ ਵੀ ਨਿਖਾਰ ਆਉਂਦਾ ਗਿਆ। ਉਸ ਦੀ ਹਰ ਪੇਂਟਿੰਗ ਦਾ ਕੋਈ ਨਾ ਕੋਈ ਅਰਥ ਹੁੰਦਾ ਸੀ, ਜਿਵੇਂ ਉਸ ਦੀ ਹਰ ਪੇਂਟਿੰਗ ਵਿੱਚ ਪੂਰੀ ਦੀ ਪੂਰੀ ਕਹਾਣੀ ਛੁਪੀ ਹੋਵੇ।

ਇੱਕ ਵਾਰ ਵੱਖ-ਵੱਖ ਕਾਲਜਾਂ ਦੇ ਪੇਂਟਿੰਗ ਮੁਕਾਬਲੇ ਵਿੱਚ ਵਿਸ਼ਾਲ ਦੀ ਬਣਾਈ ਪੇਂਟਿੰਗ ਪਹਿਲੇ ਸਥਾਨ ’ਤੇ ਆਈ। ਪਰਮਿੰਦਰ, ਵਿਸ਼ਾਲ ਨੂੰ ਇਸ ਗੱਲ ਦੀ ਮੁਬਾਰਕਬਾਦ ਦੇਣਾ ਚਾਹੁੰਦੀ ਸੀ, ਪਰ ਵਿਸ਼ਾਲ ਨੂੰ ਬੁਲਾਉਣ ਲਈ ਉਸ ਦਾ ਹੌਸਲਾ ਨਾ ਪੈਂਦਾ। ਇੱਕ ਦਿਨ ਹੌਸਲਾ ਕਰਕੇ ਪਰਮਿੰਦਰ ਨੇ ਇਕੱਲੇ ਤੁਰੇ ਜਾਂਦੇ ਵਿਸ਼ਾਲ ਨੂੰ ਕਾਲਜ ਦੇ ਲਾਅਨ ਵਿੱਚ ਬੁਲਾ ਹੀ ਲਿਆ।

“ਵਿਸ਼ਾਲ, ਮੁਬਾਰਕਾਂ ਫਸਟ ਆਉਣ ਦੀਆਂ!” ਪਰਮਿੰਦਰ ਨੇ ਹੌਲੀ ਦੇਣੀ ਮੁਸਕਰਾਉਂਦਿਆਂ ਆਖਿਆ। “ਥੈਂਕਸ, ਤੁਹਾਨੂੰ ਵੀ ਜੀ।” ਵਿਸ਼ਾਲ ਨੇ ਮੋੜਵਾਂ ਜਵਾਬ ਦਿੱਤਾ।

“ਹੁਣ ਅੱਗੇ ਕਿਹੜੀ ਨਵੀਂ ਪੇਂਟਿੰਗ ਬਣਾਓਗੇ?”

“ਦੇਖੋ ਕੀ ਬਣਦਾ ਜੀ। ਕਈ ਵਾਰ ਸੋਚੀਦੈ ਕੁਝ ਹੋਰ ਆ, ਬਣਾਉਂਦੇ ਸਮੇਂ ਬਣ ਕੁਝ ਹੋਰ ਈ ਜਾਂਦੈ।” ਵਿਸ਼ਾਲ ਸੰਗਦਾ-ਸੰਗਦਾ ਜਿਹਾ ਬੋਲਿਆ।

“ਫਿਰ ਵੀ ਕੁਝ ਨਾ ਕੁਝ ਤਾਂ ਸੋਚਿਆ ਹੋਵੇਗਾ ਨਾ।” ਪਰਮਿੰਦਰ ਬੋਲੀ।

“ਕਲਾ ’ਤੇ ਹਾਲਾਤ ਦਾ ਗਹਿਰਾ ਸਬੰਧ ਹੁੰਦਾ ਐ ਜੀ। ਪੇਂਟਿੰਗ ਬਣਾਉਂਦੇ ਸਮੇਂ ਕਈ ਵਾਰ ਕੋਈ ਨਵਾਂ ਵਿਚਾਰ ਫੁਰ ਜਾਂਦਾ ਏ ਤੇ ਫਿਰ ਬੁਰਸ਼ ਉਸ ਪਾਸੇ ਵੱਲ ਵਹਿ ਤੁਰਦੈ। ਪੁਰਾਣੇ ਵਿਚਾਰ ਨਾਲੋਂ ਨਵਾਂ ਵਿਚਾਰ ਖ਼ੂਬਸੂਰਤ ਜਾਪਣ ਲੱਗ ਪੈਂਦੈ। ਫਿਰ ਉਸ ਦੇ ਅਨੁਸਾਰ ਆਪਣੇ ਆਪ ਨੂੰ ਢਾਲਣਾ ਪੈਂਦੈ। ਕਲਾ ਖੜੋਤ ਨਹੀਂ, ਵਗਦਾ ਦਰਿਆ ਏ। ਸਾਡੀ ਜ਼ਿੰਦਗੀ ਵੀ ਤਾਂ ਹਾਲਾਤ ਦੇ ਵੱਸ ਹੀ ਏ ਨਾ। ਕਈ ਵਾਰ ਇੱਕ ਨਵਾਂ ਵਿਚਾਰ ਹੀ ਨੀਰਸ ਹੋਈ ਜ਼ਿੰਦਗੀ ਵਿੱਚ ਮੁੜ ਨਵੀਂ ਜਾਨ ਤੇ ਤਾਜ਼ਗੀ ਭਰ ਦਿੰਦਾ ਏ। ਤੇ ਕਈ ਵਿਚਾਰ ਅਜਿਹੇ ਹੁੰਦੇ ਨੇ ਜੋ ਜ਼ਿੰਦਗੀ ਨੂੰ ਬੋਝਲ ਤੇ ਨਿਢਾਲ ਬਣਾ ਦਿੰਦੇ ਨੇ ਤੇ ਵਿਅਕਤੀ ਉੱਥੇ ਆਪਣੇ ਹਥਿਆਰ ਸੁੱਟ ਦਿੰਦੈ। ਪੇਂਟਿੰਗ ਕਲਾ ਵਿੱਚ ਵੀ ਕੁਝ ਇਵੇਂ ਹੀ ਏ। ਬਹੁਤ ਕੁਝ ਹਾਲਾਤ ਦੇ ਵੱਸ ਏ ਜੀ।” ਵਿਸ਼ਾਲ ਆਪਣੇ ਰੌਂ ਵਿੱਚ ਹੀ ਖਾਸਾ ਕੁਝ ਬੋਲ ਗਿਆ।

“ਨਹੀਂ, ਨਹੀਂ ਵਿਸ਼ਾਲ! ਸਾਰਾ ਕੁਝ ਹਾਲਾਤ ਦੇ ਵੱਸ ਨਹੀਂ ਹੁੰਦੈ। ਇਨਸਾਨ ਕੋਲ ਦ੍ਰਿੜ੍ਹ ਇਰਾਦਾ ਤੇ ਵਿਸ਼ਵਾਸ ਚਾਹੀਦੈ। ਹਾਲਾਤ ਆਪਣੇ ਆਪ ਬਦਲ ਜਾਂਦੇ ਨੇ।” ਪਰਮਿੰਦਰ ਨੇ ਤਰਕ ਨਾਲ ਮੋੜਵਾਂ ਜਵਾਬ ਦਿੱਤਾ।

“ਗੱਲ ਤੁਹਾਡੀ ਠੀਕ ਆ ਜੀ, ਪਰ ਦ੍ਰਿੜ੍ਹ ਇਰਾਦੇ ਤੇ ਵਿਸ਼ਵਾਸ ਦੇ ਨਾਲ-ਨਾਲ ਹਾਲਾਤ ਵੀ ਅਨੁਕੂਲ ਹੋਣੇ ਚਾਹੀਦੇ ਨੇ।” ਵਿਸ਼ਾਲ ਆਪਣੀ ਦਲੀਲ ’ਤੇ ਬਜ਼ਿੱਦ ਸੀ।

“ਨਹੀਂ, ਮੈਂ ਇਹ ਗੱਲ ਨਹੀਂ ਮੰਨਦੀ। ਜਦੋਂ ਦ੍ਰਿੜ੍ਹ ਇਰਾਦਾ ਹੋਵੇ ਤਾਂ ਹਾਲਾਤ ਆਪਣੇ ਆਪ ਅਨੁਕੂਲ ਬਣ ਜਾਂਦੇ ਨੇ।” ਪਰਮਿੰਦਰ ਹੱਸਦੀ ਹੋਈ ਬੋਲੀ।

ਇੰਨੇ ਨੂੰ ਪੀਰੀਅਡ ਦੀ ਘੰਟੀ ਵੱਜ ਗਈ। ਫਿਰ ਦੋਵੇਂ ਜਣੇ ਆਪੋ ਆਪਣਾ ਪੀਰੀਅਡ ਲਾਉਣ ਕਲਾਸ-ਰੂਮ ਵਿੱਚ ਚਲੇ ਗਏ। ਅੱਜ ਪਰਮਿੰਦਰ ਨੇ ਦੁਬਾਰਾ ਫਿਰ ਕਾਲਜ ਵਿੱਚ ਮੈਨੂੰ ਬੁਲਾਉਣ ਦਾ ਐਨਾ ਹੌਸਲਾ ਕਿਵੇਂ ਕਰ ਲਿਆ? ਬਾਕੀ ਲੜਕੇ ਤੇ ਲੜਕੀਆਂ ਕੀ ਸੋਚਦੇ ਹੋਣਗੇ? ਕਿਸੇ ਲੜਕੀ ਦਾ ਇਕੱਲੇ ਲੜਕੇ ਕੋਲ ਖਲੋ ਕੇ ਕਾਫ਼ੀ ਸਮਾਂ ਗੱਲਾਂ ਕਰਨਾ ਕੋਈ ਸਹਿਜ ਤੇ ਨਹੀਂ ਹੁੰਦਾ। ਕੀ ਉਸ ਨੂੰ ਮੇਰੀਆਂ ਪੇਂਟਿੰਗਜ਼ ਸੱਚਮੁੱਚ ਹੀ ਇੰਨੀਆਂ ਪਸੰਦ ਨੇ ਕਿ ਉਹ ਤਾਰੀਫ਼ ਕਰਨੋਂ ਆਪਣੇ ਆਪ ਨੂੰ ਰੋਕ ਨਾ ਸਕੀ? ਕਈ ਵਾਰ ਵਿਅਕਤੀ ਸਹਿਜ ਸੁਭਾਅ ਹੀ ਆਪਣੀਆਂ ਮਨੋਂ-ਭਾਵਨਾਵਾਂ ਦੇ ਵੇਗ ਵਿੱਚ ਵਹਿ ਤੁਰਦਾ ਏ। ਹੋ ਸਕਦੈ ਪਰਮਿੰਦਰ ਨਾਲ ਵੀ ਇਵੇਂ ਹੀ ਵਾਪਰਿਆ ਹੋਵੇ? ਵਿਸ਼ਾਲ ਕਈ ਦਿਨ ਇਹੋ ਜਿਹੇ ਸਵਾਲਾਂ ਵਿੱਚ ਉਲਝਿਆ ਰਿਹਾ।

“ਵਿਸ਼ਾਲ, ਮੈਂ ਤੈਨੂੰ ਕਈ ਵਾਰ ਫੋਨ ਕੀਤਾ, ਪਰ ਤੂੰ ਚੁੱਕਦਾ ਈ ਨਹੀਂ। ਕੀ ਤੂੰ ਮੇਰੇ ਨਾਲ ਨਾਰਾਜ਼ ਏਂ?” ਕੁਝ ਕੁ ਦਿਨਾਂ ਬਾਅਦ ਪਰਮਿੰਦਰ ਨੇ ਵਿਸ਼ਾਲ ਨੂੰ ਫਿਰ ਆਖਿਆ, ਜਿਵੇਂ ਇਸੇ ਬਹਾਨੇ ਉਸ ਨੂੰ ਫਿਰ ਬੁਲਾਉਣਾ ਚਾਹੁੰਦੀ ਹੋਵੇ।

“ਨਹੀਂ-ਨਹੀਂ ਪਰਮਿੰਦਰ, ਨਾਰਾਜ਼ਗੀ ਵਾਲੀ ਤਾਂ ਕੋਈ ਗੱਲ ਨਹੀਂ ਏਂ। ਅਸਲ ਵਿੱਚ ਕਾਲਜ ਤੋਂ ਬਾਅਦ ਮੈਂ ਕਿਸੇ ਦਾ ਫੋਨ ਘੱਟ ਈ ਚੁੱਕਦੈਂ।”

“ਉਹ ਕਿਉਂ?”

“ਪਰਮਿੰਦਰ, ਬਸ ਕਈ ਉਂਜ ਹੀ ਸੰਝ ਵੇਲੇ ਘੁੱਟ ਲਾ ਕੇ ਲੰਬਾ-ਲੰਬਾ ਸਮਾਂ ਗੱਲ ਛੱਡਦੇ ਈ ਨਹੀਂ। ਮੇਰੀਆਂ ਪੇਂਟਿੰਗਜ਼ ਦੀਆਂ ਬਿਨਾਂ ਮਤਲਬ ਤਾਰੀਫ਼ਾਂ ਕਰੀ ਜਾਣਗੇ। ਮੇਰਾ ਟਾਈਮ ਵੀ ਖ਼ਰਾਬ ਕਰਦੇ ਨੇ ਤੇ ਆਪਣਾ ਵੀ।”

“ਇਹਦਾ ਮਤਲਬ ਤੂੰ ਮੇਰੇ ਫੋਨ ਨੂੰ ਵੀ ਬੇਮਤਲਬ ਦਾ ਈ ਸਮਝਦੈਂ।”

“ਨਹੀਂ-ਨਹੀਂ, ਮੇਰਾ ਮਤਲਬ ਇਹ ਨਹੀਂ ਐਂ। ਮੈਂ ਤਾਂ ਇਹ ਆਖਦਾਂ ਕਿ ਮੇਰੇ ਕੰਮ ਕਰਨ ਦਾ ਵੀ ਓਹੀ ਸਮਾਂ ਹੁੰਦੈ। ਫਿਰ ਮੇਰੇ ਕੰਮ ਵਿੱਚ ਵਿਘਨ ਤਾਂ ਪੈਂਦਾ ਈ ਏ ਨਾ।”

“ਵਿਸ਼ਾਲ, ਮੈਂ ਵੀ ਤੇਰੇ ਨਾਲ ਕੋਈ ਪੇਂਟਿੰਗ ਸਬੰਧੀ ਹੀ ਗੱਲ ਕਰਨੀ ਹੁੰਦੀ ਏ। ਮੈਂ ਤੈਨੂੰ ਦੱਸਿਆ ਸੀ ਨਾ ਕਿ ਮੈਨੂੰ ਵੀ ਪੇਂਟਿੰਗਜ਼ ਬਣਾਉਣ ਦਾ ਸ਼ੌਕ ਏ।” ਪਰਮਿੰਦਰ ਨੇ ਹਿਰਖਦਿਆਂ ਆਖਿਆ।

“ਪਰਮਿੰਦਰ, ਸੌਰੀ।” ਆਖਿਰ ਵਿਸ਼ਾਲ ਨੂੰ ਹੀ ਸੌਰੀ ਆਖਣਾ ਪਿਆ।

ਇੱਕ ਵਾਰ ਚੰਡੀਗੜ੍ਹ ਵਿਖੇ ਇੰਟਰ ਯੂਨੀਵਰਸਿਟੀ ਪੇਂਟਿੰਗਜ਼ ਮੁਕਾਬਲੇ ਹੋਏ ਤਾਂ ਵਿਸ਼ਾਲ ਵੀ ਆਪਣੀ ਇੱਕ ਨਵੀਂ ਬਣਾਈ ਪੇਂਟਿੰਗ ਲੈ ਕੇ ਕਾਲਜ ਵੱਲੋਂ ਉਸ ਮੁਕਾਬਲੇ ਵਿੱਚ ਹਿੱਸਾ ਲੈਣ ਗਿਆ। ਪੇਂਟਿੰਗ ਸੀ ਨਦੀ ਵਿੱਚ ਕੱਚੇ ਘੜੇ ’ਤੇ ਠਿੱਲ੍ਹਦੀ ਸੋਹਣੀ ਅਤੇ ਨਦੀ ਦੇ ਪਾਰ ਆਪਣੀ ਕੁੱਲੀ ਵਿੱਚ ਇੰਤਜ਼ਾਰ ਕਰਦਾ ਆਪਣੀ ਹੋਣੀ ਤੋਂ ਅਣਜਾਣ ਮਹੀਂਵਾਲ। ਕੀ ਖ਼ੂਬਸੂਰਤ ਦ੍ਰਿਸ਼ ਸੀ ਉਹ! ਦਿਲਕਸ਼ ਅੰਦਾਜ਼ ਵਿੱਚ ਬਣੀ ਵੱਡੇ ਆਕਾਰ ਦੀ ਉਹ ਪੇਂਟਿੰਗ ਇਉਂ ਜਾਪ ਰਹੀ ਸੀ, ਜਿਵੇਂ ਇਹ ਘਟਨਾ ਸਾਡੇ ਸਾਹਮਣੇ ਹੁਣੇ ਹੀ ਵਾਪਰ ਰਹੀ ਹੋਵੇ। ਨੁਮਾਇਸ਼ ਵਿੱਚ ਰੱਖੀ ਫੋਟੋ ਵੱਲ ਵੇਖ ਕੇ ਹਰ ਕੋਈ ਅਸ਼-ਅਸ਼ ਕਰ ਉੱਠਦਾ। ਸਾਰੀ ਨੁਮਾਇਸ਼ ਦੌਰਾਨ ਵਿਸ਼ਾਲ ਦੀ ਉਹ ਪੇਂਟਿੰਗ ਸਾਰੇ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਸੀ। ਕੋਈ ਵੀ ਦਰਸ਼ਕ ਪੇਂਟਿੰਗ ਨੂੰ ਵੇਖ ਕੇ ਖੜ੍ਹੇ ਬਿਨਾਂ ਨਾ ਲੰਘਦਾ। ਆਖ਼ਿਰ ਵਿਸ਼ਾਲ ਦੀ ਬਣਾਈ ਇਹ ਪੇਂਟਿੰਗ ਹੀ ਪਹਿਲੇ ਦਰਜੇ ’ਤੇ ਆਈ। ਜਦੋਂ ਇਨਾਮ ਵੰਡ ਸਮਾਰੋਹ ਵਿੱਚ ਵਿਸ਼ਾਲ ਨੂੰ ਪਹਿਲਾ ਇਨਾਮ ਮਿਲਿਆ ਤਾਂ ਹਾਲ ਦਰਸ਼ਕਾਂ ਦੀਆਂ ਤਾੜੀਆਂ ਨਾਲ ਗੂੰਜ ਉੱਠਿਆ। ਉਹ ਦਿਨ ਵਿਸ਼ਾਲ ਲਈ ਬੜਾ ਮਹੱਤਵਪੂਰਨ ਤੇ ਸੁਭਾਗਾ ਸੀ।

“ਵਿਸ਼ਾਲ ਵਧਾਈਆਂ ਹੋਣ!” ਇਨਾਮ ਪ੍ਰਾਪਤ ਕਰਕੇ ਸਟੇਜ ਤੋਂ ਉਤਰਦੇ ਵਕਤ ਸਭ ਤੋਂ ਪਹਿਲਾਂ ਵਿਸ਼ਾਲ ਨੂੰ ਪਰਮਿੰਦਰ ਨੇ ਹੀ ਵਧਾਈਆਂ ਦਿੱਤੀਆਂ।

ਪਰਮਿੰਦਰ ਨੂੰ ਉੱਥੇ ਪਹੁੰਚੀ ਵੇਖ ਕੇ ਵਿਸ਼ਾਲ ਦੰਗ ਰਹਿ ਗਿਆ। ਉਹ ਹੈਰਾਨੀ ਵਿੱਚ ਝੱਟ ਬੋਲਿਆ, “ਹਾਂ ਪਰਮਿੰਦਰ, ਤੁਸੀਂ ਇੱਥੇ ਕਿਵੇਂ?”

“ਬਸ ਐਵੇਂ ਪੇਂਟਿੰਗ ਕੰਪੀਟੀਸ਼ਨ ਵੇਖਣ ਆ ਗਈ।”

“ਤੁਹਾਨੂੰ ਪਹਿਲਾਂ ਤਾਂ ਮੈਂ ਇੱਥੇ ਵੇਖਿਆ ਨਹੀਂ।”

“ਮੈਂ ਸੋਚਦੀ ਸੀ ਕਿ ਜਦੋਂ ਵਿਸ਼ਾਲ ਦੀ ਪੇਂਟਿੰਗ ਪਹਿਲੇ ਸਥਾਨ ’ਤੇ ਆਵੇਗੀ ਤਾਂ ਸਰਪ੍ਰਾਈਜ਼ ਦੇਵਾਂਗੀ। ਤੇ ਨਾਲੇ ਸਭ ਤੋਂ ਪਹਿਲਾਂ ਮੁਬਾਰਕਾਂ।” ਪਰਮਿੰਦਰ ਹੱਸਦੀ ਹੋਈ ਬੋਲੀ।

“ਜੇ ਮੇਰੀ ਪੇਂਟਿੰਗ ਪਹਿਲੇ ਸਥਾਨ ’ਤੇ ਨਾ ਆਉਂਦੀ, ਫਿਰ?”

“ਜੇ ਵਾਲੀ ਗੱਲ ਤਾਂ ਮੈਂ ਸੋਚ ਵੀ ਨਹੀਂ ਸਕਦੀ। ਮੇਰਾ ਵਿਸ਼ਵਾਸ ਸੀ।”

“ਪਰਮਿੰਦਰ, ਕੀ ਤੁਹਾਨੂੰ ਪੇਂਟਿੰਗ ਕੰਪੀਟੀਸ਼ਨ ਵੇਖਣ ਦਾ ਐਨਾ ਸ਼ੌਕ ਆ?”

“ਵਿਸ਼ਾਲ, ਮੈਨੂੰ ਇਸ ਆਰਟ ਦਾ ਕੇਵਲ ਸ਼ੌਕ ਹੀ ਨਹੀਂ, ਮੈਂ ਇਸ ਨੂੰ ਪਿਆਰ ਵੀ ਕਰਦੀ ਆਂ।” ਪਰਮਿੰਦਰ ਥੋੜ੍ਹਾ ਜਿਹਾ ਗੰਭੀਰ ਹੋ ਕੇ ਬੋਲੀ।

“ਐਨਾ ਪਿਆਰ ਕਿਉਂ?”

“ਆਰਟ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ।” ਪਰਮਿੰਦਰ ਨੇ ਆਖਿਆ।

“ਮਿਹਨਤ ਨਾਲ ਕੀ ਨਹੀਂ ਹੋ ਸਕਦੈ, ਪਰਮਿੰਦਰ? ਮੈਂ ਵੀ ਤਾਂ ਮਿਹਨਤ ਈ ਕਰਦੈਂ।”

“ਮਿਹਨਤ ਤਾਂ ਹੋਰ ਵੀ ਬਥੇਰੇ ਕਰਦੇ ਨੇ, ਪਰ ਤੁਹਾਡੇ ਵਿੱਚ ਤਾਂ ਇਹ ਕੁਦਰਤੀ ਗੁਣ ਆ ਜੀ।”

“ਪਰ ਮੈਨੂੰ ਤਾਂ ਕੁਝ ਪਤਾ ਨਹੀਂ। ਹੋ ਸਕਦੈ, ਪਰ ਜੇ ਤੁਸੀਂ ਕਹਿੰਦੇ ਹੋ।”

“ਵਿਸ਼ਾਲ, ਮੇਰੇ ਕਹਿਣ ਦੀ ਕੀ ਗੱਲ ਏ। ਹਰ ਕੋਈ ਕਹਿੰਦਾ ਏ।” ਪਰਮਿੰਦਰ ਬੋਲੀ।

“ਪਰਮਿੰਦਰ, ਤੁਹਾਡੇ ਵਿੱਚ ਵੀ ਤਾਂ ਇਹ ਗੁਣ ਈ ਏਂ। ਤੁਸੀਂ ਆਰਟ ਨੂੰ ਕਿੰਨਾ ਪਿਆਰ ਕਰਦੇ ਹੋ। ਵੇਖੋ ਨਾ, ਤੁਸੀਂ ਇਹ ਪੇਂਟਿੰਗ ਮੁਕਾਬਲਾ ਵੇਖਣ ਕਿੰਨੀ ਦੂਰੋਂ ਆਏ ਓ। ਹਰ ਕੋਈ ਤਾਂ ਇਵੇਂ ਨਹੀਂ ਕਰ ਸਕਦਾ ਨਾ।” ਵਿਸ਼ਾਲ ਦੇ ਇੰਜ ਆਖਣ ’ਤੇ ਪਰਮਿੰਦਰ ਨੇ ਨੀਵੀਂ ਪਾ ਲਈ ਤੇ ਖਾਸਾ ਸਮਾਂ ਖ਼ਾਮੋਸ਼ ਖੜ੍ਹੀ ਰਹੀ।

“ਪਰਮਿੰਦਰ, ਆਓ ਆਪਾਂ ਇੱਕ-ਇੱਕ ਕੱਪ ਚਾਹ ਪੀ ਲਈਏ। ਤੁਸੀਂ ਸਵੇਰ ਦੇ ਥੱਕੇ ਹੋਵੋਗੇ।” ਖ਼ਾਮੋਸ਼ੀ ਦੀ ਖੜੋਤ ਨੂੰ ਤੋੜਦਿਆਂ ਵਿਸ਼ਾਲ ਨੇ ਆਖਿਆ।

“ਇਕੱਲੀ ਚਾਹ ਨਾਲ ਹੀ ਸਾਰ ਦਿਓਗੇ। ਮੂੰਹ ਮਿੱਠਾ ਨਹੀਂ ਕਰਾਓਗੇ?” ਪਰਮਿੰਦਰ ਨੇ ਮੁਸਕਰਾ ਕੇ ਆਖਿਆ।

“ਪਰਮਿੰਦਰ, ਕੀ ਤੁਸੀਂ ਮੇਰੀਆਂ ਪੇਂਟਿੰਗਜ਼ ਨੂੰ ਸੱਚਮੁੱਚ ਐਨਾ ਪਿਆਰ ਕਰਦੇ ਹੋ?” ਵਿਸ਼ਾਲ ਨੇ ਸੰਗਦੇ-ਸੰਗਦੇ ਪੁੱਛਿਆ।

“ਕੀ ਇਹ ਗੱਲ ਮੈਨੂੰ ਵਾਰ-ਵਾਰ ਦੁਹਰਾਉਣ ਦੀ ਲੋੜ ਆ?” ਪਰਮਿੰਦਰ ਹੌਲੀ ਦੇਣੀ ਬੋਲੀ।

“ਪਰ ਮੈਨੂੰ ’ਤੇ ਵਿਸ਼ਵਾਸ ਨਹੀਂ ਆ ਰਿਹਾ।” ਵਿਸ਼ਾਲ ਨੇ ਆਖਿਆ।

“ਵਿਸ਼ਵਾਸ ਤਾਂ ਕਰਨਾ ਹੀ ਪਊ ਨਾ।” ਪਰਮਿੰਦਰ ਗੁਣਗੁਣਾਈ।

“ਪਰਮਿੰਦਰ, ਮੇਰੀ ਅੱਜ ਦੀ ਪੇਂਟਿੰਗ ਵਿੱਚ ਤੁਹਾਨੂੰ ਸਭ ਤੋਂ ਵੱਧ ਕਿਸ ਗੱਲ ਨੇ ਪ੍ਰਭਾਵਿਤ ਕੀਤੈ?”

“ਬਸ ਇਹੀ ਕਿ ਸੋਹਣੀ, ਮਹੀਂਵਾਲ ਲਈ ਕੱਚਾ ਘੜਾ ਲੈ ਕੇ ਪਾਣੀ ਵਿੱਚ ਠਿੱਲ੍ਹ ਗਈ ਤੇ ਮਹੀਂਵਾਲ ਨਦੀ ਤੋਂ ਪਾਰ ਬੇਖ਼ਬਰ ਏ।” ਪਰਮਿੰਦਰ ਨੇ ਵਿਸ਼ਾਲ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਆਖਿਆ।

ਪਰਮਿੰਦਰ ਦਾ ਜਵਾਬ ਸੁਣ ਕੇ ਵਿਸ਼ਾਲ ਖ਼ਾਮੋਸ਼ ਹੋ ਗਿਆ। ਜਿਵੇਂ ਉਸ ਨੂੰ ਹੁਣ ਕੋਈ ਸਵਾਲ ਹੀ ਨਾ ਅਹੁੜ ਰਿਹਾ ਹੋਵੇ। ਤੇ ਫਿਰ ਉਹ ਗੱਲ ਨੂੰ ਹੋਰ ਪਾਸੇ ਮੋੜਦੇ ਹੋਏ ਬੋਲਿਆ, “ਅੱਛਾ ਪਰਮਿੰਦਰ, ਹੁਣ ਖਾਸਾ ਟਾਈਮ ਹੋ ਗਿਆ ਏ। ਆਪਾਂ ਬੱਸ ਫੜੀਏ। ਕਿਤੇ ਲਾਸਟ ਬੱਸ ਵੀ ਨਾ ਲੰਘ ਜਾਵੇ। ਤੁਸੀਂ ਤਾਂ ਮੈਥੋਂ ਵੀ ਕੁਝ ਦੂਰ ਜਾਣੈ।”

“ਜੇ ਲਾਸਟ ਬੱਸ ਲੰਘ ਵੀ ਗਈ ਤਾਂ ਮੈਂ ਤੁਹਾਡੇ ਪਿੰਡ ਠਹਿਰ ਲਵਾਂਗੀ। ਉੱਥੋਂ ਦੂਸਰੇ ਦਿਨ ਕਾਲਜ ਚਲੇ ਜਾਵਾਂਗੀ।” ਪਰਮਿੰਦਰ ਬੋਲੀ।

“ਹੈਂ! ਮੇਰੇ ਪਿੰਡ ਦੇ ਲੋਕ ਕੀ ਆਖਣਗੇ? ਘਰ ਦੇ ਪੁੱਛਣਗੇ ਕਿ ਇਹ ਲੜਕੀ ਕੌਣ ਏ? ਸਾਡਾ ਸਮਾਜ ਤਾਂ ਸਾਨੂੰ ਐਨੀ ਆਜ਼ਾਦੀ ਨਹੀਂ ਦਿੰਦਾ।” ਵਿਸ਼ਾਲ ਇੰਜ ਸੋਚਦਾ ਹੋਇਆ ਚੁੱਪ ਕਰ ਗਿਆ, ਜਿਵੇਂ ਆਪਣੇ-ਆਪ ਵਿੱਚ ਹੀ ਔਟਲ ਗਿਆ ਹੋਵੇ।

“ਵਿਸ਼ਾਲ, ਤੁਸੀਂ ਚੁੱਪ ਕਿਉਂ ਕਰ ਗਏ ਹੋੋ? ਕੀ ਤੁਸੀਂ ਮੈਨੂੰ ਕੋਈ ਐਰੀ-ਗੈਰੀ ਲੜਕੀ ਸਮਝਦੇ ਹੋ?” ਖ਼ਾਮੋਸ਼ੀ ਨੂੰ ਤੋੜਦਿਆਂ ਪਰਮਿੰਦਰ ਬੋਲੀ।

“ਨਹੀਂ ਪਰਮਿੰਦਰ, ਮੈਂ ਸੋਚਦੈਂ ਕਿ ਤੇਰੇ ਘਰ ਦੇ ਫ਼ਿਕਰ ਕਰਨਗੇ। ਉਨ੍ਹਾਂ ਨੂੰ ਕੀ ਪਤਾ ਹੋਵੇਗਾ ਕਿ ਪਰਮਿੰਦਰ ਕਿੱਥੇ ਆ? ਆਖ਼ਿਰ ਮਾਪਿਆਂ ਨੂੰ ਤਾਂ ਆਪਣੀ ਧੀ ਦਾ ਫ਼ਿਕਰ ਹੁੰਦਾ ਏ ਨਾ।” ਵਿਸ਼ਾਲ ਨੇ ਪਰਮਿੰਦਰ ਨੂੰ ਸਮਝਾਉਂਦੇ ਹੋਏ ਆਖਿਆ।

“ਵਿਸ਼ਾਲ, ਮੇਰੇ ਮਾਪਿਆਂ ਨੂੰ ਮੇਰੇ ’ਤੇ ਵਿਸ਼ਵਾਸ ਆ।”

“ਨਹੀਂ ਪਰਮਿੰਦਰ, ਆਪਾਂ ਹੁਣ ਕੱਲ੍ਹ ਕਾਲਜ ਵਿੱਚ ਮਿਲਾਂਗੇ। ਮੈਂ ਆਪਣੇ ਪਿੰਡ ਦੀ ਬੱਸ ਫੜ ਲਵਾਂਗਾ ਤੇ ਤੁਸੀਂ ਆਪਣੇ ਘਰ ਚਲੇ ਜਾਓ।” ਵਿਸ਼ਾਲ ਨੇ ਪਰਮਿੰਦਰ ਦੀ ਗੱਲ ਵਿੱਚੋਂ ਹੀ ਕੱਟਦੇ ਹੋਏ ਆਖਿਆ। ਪਰਮਿੰਦਰ ਕੁਝ ਸਮਾਂ ਖੜ੍ਹੀ ਸੋਚਦੀ ਰਹੀ, ਜਿਵੇਂ ਹਾਂ ਜਾਂ ਨਾਂਹ ਵਿੱਚ ਹੀ ਉਲਝ ਗਈ ਹੋਵੇ।

ਉਸ ਦਿਨ ਦੋਵੇਂ ਜਣੇ ਖਾਸਾ ਹਨੇਰੇ ਹੋਏ ਆਪੋ ਆਪਣੇ ਘਰ ਪਰਤੇ। ਇੱਕੋ ਕਲਾਸ ਵਿੱਚ ਪੜ੍ਹਦੇ ਹੋਣ ਕਾਰਨ ਦੋਵਾਂ ਦਾ ਮਿਲਣਾ-ਗਿਲਣਾ ਹੁਣ ਆਮ ਜਿਹੀ ਗੱਲ ਹੋ ਗਈ ਸੀ। ਜੇ ਦੋਹਾਂ ’ਚੋਂ ਇੱਕ ਜਣਾ ਕਾਲਜ ਨਾ ਆਉਂਦਾ ਤਾਂ ਦੂਸਰਾ ਨਿਰਾਸ਼-ਨਿਰਾਸ਼ ਜਿਹਾ ਰਹਿੰਦਾ। ਹੁਣ ਤਾਂ ਦੋਵੇਂ ਮੋਬਾਈਲ ’ਤੇ ਵੀ ਇੱਕ ਦੂਜੇ ਨਾਲ ਲੰਮਾ-ਲੰਮਾ ਸਮਾਂ ਗੱਲਾਂ ਕਰਦੇ ਰਹਿੰਦੇ। ਜੇ ਇੱਕ ਮਿਸ ਕਾਲ ਮਾਰਦਾ ਤਾਂ ਦੂਜਾ ਝੱਟ ਫੋਨ ਦੀ ਰਿੰਗ ਖੜਕਾ ਦਿੰਦਾ। ਦੋਵੇਂ ਜਣੇ ਆਪਣੇ ਬਾਰੇ ਕਾਲਜ ਵਿੱਚ ਹੋ ਰਹੀ ਚਰਚਾ ਤੋਂ ਬੇਖ਼ਬਰ ਸਨ।

“ਵਿਸ਼ਾਲ, ਤੈਨੂੰ ਮੈਂ ਇੱਕ ਗੱਲ ਪੁੱਛਾਂ?” ਇੱਕ ਦਿਨ ਕਾਲਜ ਦੇ ਲਾਅਨ ਵਿੱਚ ਬੈਠੇ ਵਿਸ਼ਾਲ ਨੂੰ ਪਰਮਿੰਦਰ ਨੇ ਆਖਿਆ।

“ਹਾਂ, ਪੁੱਛ।”

“ਸਭ ਤੋਂ ਵੱਧ ਤੂੰ ਕਿਸ ਚੀਜ਼ ਨੂੰ ਪਿਆਰ ਕਰਦੈਂ?”

“ਤੈਨੂੰ।”

“ਨਹੀਂ, ਤੂੰ ਝੂਠ ਬੋਲਦੈਂ?”

“ਨਹੀਂ ਪਰਮਿੰਦਰ, ਮੈਂ ਸੱਚ ਕਹਿਨਾਂ, ਕੀ ਤੈਨੂੰ ਮੇਰੇ ’ਤੇ ਵਿਸ਼ਵਾਸ ਨਹੀਂ?”

“ਪਿਆਰ ਦੇ ਮਾਮਲੇ ਵਿੱਚ ਨਹੀਂ।”

“ਮੇਰੇ ਪਿਆਰ ਨੂੰ ਤੂੰ ਹੁਣ ਸ਼ੱਕੀ ਨਜ਼ਰ ਨਾਲ ਨਾ ਵੇਖ, ਪਰਮਿੰਦਰ।” ਵਿਸ਼ਾਲ ਬੋਲਿਆ।

“ਪਿਆਰ ਹੁੰਦਾ ਈ ਹਮੇਸ਼ਾ ਸ਼ੱਕੀ ਆ। ਮੁੰਡੇ ਅਕਸਰ ਹੀ ਪਿਆਰ ਦੇ ਮਾਮਲੇ ਵਿੱਚ ਝੂਠ ਬੋਲਦੇ ਨੇ।”

“ਸਾਰੇ ਇੱਕੋ ਜਏ ਨ੍ਹੀਂ ਨਾ ਹੁੰਦੇ। ਆਪੋ ਆਪਣੀ ਸੋਚ ਹੁੰਦੀ ਆ, ਪਰਮਿੰਦਰ।”

“ਕੀ ਤੂੰ ਮੇਰੇ ਬਿਨਾਂ ਜ਼ਿੰਦਗੀ ਗੁਜ਼ਾਰ ਸਕਦੈਂ, ਵਿਸ਼ਾਲ?”

“ਨਹੀਂ, ਹੁਣ ਆਪਾਂ ਇਕੱਠੇ ਜੀਵਾਂਗੇ ਤੇ ਇਕੱਠੇ ਮਰਾਂਗੇ, ਪਰਮਿੰਦਰ।”

“ਪਰ ਮੈਂ ਨਹੀਂ ਮੰਨਦੀ।”

“ਕਿਉਂ?”

“ਵਿਸ਼ਾਲ, ਤੂੰ ਆਪੇ ਤਾਂ ਆਖਦਾ ਸੀ ਕਿ ਹਾਲਾਤ ਬੰਦੇ ਨੂੰ ਬਦਲ ਦਿੰਦੇ ਨੇ।”

“ਪਰਮਿੰਦਰ, ਪਰ ਇਸ ਮਾਮਲੇ ਵਿੱਚ ਨਹੀਂ।” ਇੰਜ ਆਖ ਵਿਸ਼ਾਲ ਭਾਵੁਕ ਜਿਹਾ ਹੋ ਗਿਆ, ਜਿਵੇਂ ਉਸ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੋਵੇ। ਕੁਝ ਸਮੇਂ ਲਈ ਖ਼ਾਮੋਸ਼ੀ ਵਰਤ ਗਈ।

“ਪਰਮਿੰਦਰ, ਕੀ ਤੂੰ ਇਸ ਕੰਮ ਲਈ ਆਪਣੇ ਮਾਂ-ਪਿਓ ਨੂੰ ਰਾਜ਼ੀ ਕਰ ਲਵੇਂਗੀ?” ਕੁਝ ਚਿਰ ਦੀ ਚੁੱਪ ਬਾਅਦ ਵਿਸ਼ਾਲ ਨੇ ਪਰਮਿੰਦਰ ਨੂੰ ਸਵਾਲ ਕੀਤਾ।

“ਇਹ ਗੱਲ ਮੇਰੇ ’ਤੇ ਛੱਡ। ਤੂੰ ਆਪਣੀ ਗੱਲ ਕਰ।” ਪਰਮਿੰਦਰ, ਵਿਸ਼ਾਲ ਦਾ ਸਵਾਲ ਸੁਣਦੇ ਹੀ ਬੋਲੀ। ਵਿਸ਼ਾਲ, ਪਰਮਿੰਦਰ ਦਾ ਵਿਸ਼ਵਾਸ ਨਾਲ ਦਿੱਤਾ ਇਹ ਜਵਾਬ ਸੁਣ ਕੇ ਚੁੱਪ ਕਰ ਗਿਆ, ਜਿਵੇਂ ਦ੍ਰਿੜ੍ਹ ਵਿਸ਼ਵਾਸ ਸਾਹਮਣੇ ਸਵਾਲ ਆਪਣੀ ਵੁੱਕਤ ਹੀ ਗੁਆ ਚੁੱਕੇ ਹੋਣ।

ਗੱਲਾਂ-ਬਾਤਾਂ ਵਿੱਚ ਦੋਵਾਂ ਜਣਿਆਂ ਨੂੰ ਟਾਈਮ ਦਾ ਪਤਾ ਹੀ ਨਾ ਲੱਗਿਆ। ਕਾਲਜ ਵਿੱਚ ਛੁੱਟੀ ਹੋ ਗਈ ਸੀ ਤੇ ਸ਼ਾਮ ਵੀ ਢਲ ਗਈ ਸੀ। ਫਿਰ ਦੋਵੇਂ ਜਣੇ ਹੈਲੋ-ਬਾਇ ਕਰਦੇ ਆਪੋ ਆਪਣੇ ਘਰਾਂ ਨੂੰ ਪਰਤ ਗਏ।

“ਪਰਮਿੰਦਰ, ਅੱਜ ਤੂੰ ਕੁਝ ਉਦਾਸ-ਉਦਾਸ ਜਈ ਲੱਗਦੀ ਏਂ।” ਇੱਕ ਦਿਨ ਕਾਲਜ ਵਿੱਚ ਪਰਮਿੰਦਰ ਦਾ ਉਤਰਿਆ ਚਿਹਰਾ ਵੇਖ ਵਿਸ਼ਾਲ ਨੇ ਉਸ ਨੂੰ ਪੁੱਛ ਹੀ ਲਿਆ। ਪਰ ਪਰਮਿੰਦਰ ਚੁੱਪ ਰਹੀ। ਉਸ ਨੇ ਵਿਸ਼ਾਲ ਨੂੰ ਕੋਈ ਜਵਾਬ ਨਾ ਦਿੱਤਾ।

“ਪਰਮਿੰਦਰ, ਤੂੰ ਬੋਲਦੀ ਕਿਉਂ ਨਹੀਂ? ਸਿਹਤ ਖ਼ਰਾਬ ਏ?” ਵਿਸ਼ਾਲ ਨੇ ਫਿਰ ਪੁੱਛਿਆ।

“ਵਿਸ਼ਾਲ, ਸਿਹਤ ਤਾਂ ਠੀਕ ਆ, ਪਰ ਹੁਣ ਸਾਡਾ ਮਿਲਣਾ ਮੁਸ਼ਕਿਲ ਹੋ ਜਾਣੈ।” ਪਰਮਿੰਦਰ ਮਲਕੜੇ ਦੇਣੀ ਬੋਲੀ।

“ਉਹ ਕਿਉਂ?” ਵਿਸ਼ਾਲ ਦੇ ਪੁੱਛਣ ’ਤੇ ਪਰਮਿੰਦਰ ਨੇ ਅੱਖਾਂ ਭਰ ਲਈਆਂ।

“ਪਰਮਿੰਦਰ, ਤੂੰ ਕੁਝ ਦੱਸ ਤਾਂ ਸਈ। ਦਿਲ ਐਨਾ ਹੌਲਾ ਥੋੜ੍ਹੇ ਕਰੀਦੈ।”

“ਮੇਰੇ ਡੈਡ ਦੀ ਇੱਥੋਂ ਦਿੱਲੀ ਬਦਲੀ ਹੋ ਗਈ ਏ।” ਪਰਮਿੰਦਰ ਹਟਕੋਰਾ ਜਿਹਾ ਲੈਂਦਿਆਂ ਬੋਲੀ।

“ਫਿਰ ਕੀ ਹੋਇਆ? ਇਹਦੇ ਵਿੱਚ ਅਪਸੈੱਟ ਹੋਣ ਵਾਲੀ ਕਿਹੜੀ ਗੱਲ ਏ? ਆਪਾਂ ਫੋਨ ’ਤੇ ਗੱਲ ਕਰ ਲਿਆ ਕਰਾਂਗੇ। ਅੱਜ ਕੱਲ੍ਹ ਦੇ ਸਮੇਂ ਵਿੱਚ ਦੂਰੀ ਕੋਈ ਮਾਆਨਾ ਨਹੀਂ ਰੱਖਦੀ।” ਵਿਸ਼ਾਲ ਨੇ ਆਖਿਆ।

“ਵਿਸ਼ਾਲ, ਉਹ ਤਾਂ ਠੀਕ ਆ, ਪਰ ਅਸੀਂ ਇੱਕ ਦੂਸਰੇ ਤੋਂ ਅਲੱਗ ਤਾਂ ਹੋਵਾਂਗੇ ਈ।”

“ਅਲੱਗ ਤਾਂ ਬਹੁਤ ਲੋਕਾਂ ਨੂੰ ਹੋਣਾ ਪੈਂਦੈ। ਪਰ ਇਸ ਨਾਲ ਆਪਸੀ ਸਾਂਝ ਥੋੜ੍ਹੇ ਟੁੱਟ ਜਾਂਦੀ ਏ।” ਵਿਸ਼ਾਲ ਦੇ ਸਮਝਾਉਣ ਨਾਲ ਪਰਮਿੰਦਰ ਕੁਝ ਹੌਸਲੇ ਵਿੱਚ ਆ ਗਈ।

ਦੋਵਾਂ ਲਈ ਭਾਵੇਂ ਇਹ ਜੁਦਾਈ ਅਸਹਿ ਸੀ, ਪਰ ਹਾਲਾਤ ਦੀ ਮਜਬੂਰੀ ਨੇ ਨਾ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ ਇੱਕ ਦੂਜੇ ਤੋਂ ਅੱਡ-ਅੱਡ ਕਰ ਦਿੱਤਾ। ਪਰ ਉਨ੍ਹਾਂ ਲਈ ਬਦਲੇ ਹਾਲਾਤ ਵਿੱਚ ਆਪਣੇ ਆਪ ਨੂੰ ਐਡਜਸਟ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਵੀ ਨਹੀਂ ਸੀ। ਫਿਰ ਵੀ ਉਹ ਇੱਕ ਦੂਜੇ ਨਾਲ ਮੋਬਾਈਲ ਫੋਨ ’ਤੇ ਗੱਲਾਂ ਕਰ ਲੈਂਦੇ ਤੇ ਮਿਸ ਕਾਲ ਮਾਰ ਕੇ ਆਪਸ ਵਿੱਚ ਰਾਬਤਾ ਬਣਾਈ ਰੱਖਦੇ। ਲੰਬਾ ਸਮਾਂ ਇਵੇਂ ਸਿਲਸਿਲਾ ਚੱਲਦਾ ਰਿਹਾ। ਸਮਾਂ ਪੁਲਾਂਘਾਂ ਪੁੱਟਦਾ ਗਿਆ।

“ਪਰਮਿੰਦਰ, ਅੱਜ ਕੱਲ੍ਹ ਤੂੰ ਕੀ ਕਰਦੀ ਏਂ?” ਇੱਕ ਦਿਨ ਵਿਸ਼ਾਲ ਨੇ ਪਰਮਿੰਦਰ ਨੂੰ ਫੋਨ ’ਤੇ ਪੁੱਛਿਆ।

“ਵਿਸ਼ਾਲ, ਮੈਂ ਗ੍ਰੈਜੂਏਸ਼ਨ ਤੋਂ ਬਾਅਦ ਐੱਮ.ਬੀ.ਏ. ਜੁਆਇਨ ਕਰ ਲਈ ਏ।”

“ਪਰਮਿੰਦਰ, ਇਹ ਤਾਂ ਵਧੀਆ ਡਿਗਰੀ ਏ। ਫਿਰ ਤਾਂ ਤੈਨੂੰ ਕੋਈ ਚੰਗੀ ਨੌਕਰੀ ਮਿਲ ਜਾਵੇਗੀ।”

“ਵਿਸ਼ਾਲ, ਦੋ ਸਾਲ ਮਿਹਨਤ ਤਾਂ ਕਰਨੀ ਹੀ ਪਵੇਗੀ ਨਾ। ਇਹਦੇ ਨਾਲ ਜ਼ਿੰਦਗੀ ਵੀ ਖ਼ਾਸੀ ਰੁੱਝ ਜਾਣੀਂ ਏਂ। ਫਿਰ ਸਾਡਾ ਆਪਸ ਵਿੱਚ…?”

“ਪਰਮਿੰਦਰ, ਫਿਰ ਕੀ ਹੋਇਆ? ਕੁਝ ਨਾ ਕੁਝ ਨਵਾਂ ਪ੍ਰਾਪਤ ਕਰਨ ਲਈ ਬੰਦੇ ਨੂੰ ਕੁਝ ਕੁਰਬਾਨੀ ਵੀ ਦੇਣੀਂ ਪੈਂਦੀ ਏ। ਤੂੰ ਜਾਣਦੀ ਈ ਏਂ, ਜਦੋਂ ਮੈਂ ਕਾਲਜ ਵਿੱਚ ਪੇਂਟਿੰਗ ਮੁਕਾਬਲੇ ਵਿੱਚ ਭਾਗ ਲੈਂਦਾ ਹੁੰਦਾ ਸੀ, ਤਾਂ ਮੈਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਸੀ। ਤੂੰ ਮੇਰੇ ’ਤੇ ਫੋਨ ਨਾ ਚੁੱਕਣ ਦਾ ਇਤਰਾਜ਼ ਕਰਦੀ ਹੁੰਦੀ ਸੀ। ਮਨੁੱਖ ਨੂੰ ਹਾਲਾਤ ਮੁਤਾਬਕ ਢਲਣਾ ਈ ਪੈਂਦਾ ਏ।” ਵਿਸ਼ਾਲ ਨੇ ਉਸ ਨੂੰ ਸਮਝਾਇਆ।

“ਵਿਸ਼ਾਲ, ਅੱਜ ਕੱਲ੍ਹ ਤੂੰ ਕੀ ਕਰਦਾ ਹੁੰਨੈ?” ਪਰਮਿੰਦਰ ਨੇ ਪੁੱਛਿਆ।

“ਪਰਮਿੰਦਰ, ਮੈਂ ਗ੍ਰੈਜੂਏਸ਼ਨ ਤੋਂ ਬਾਅਦ ਕੋਈ ਨੌਕਰੀ ਵੇਖ ਰਿਹੈਂ। ਜੇ ਨੌਕਰੀ ਨਾ ਮਿਲੀ ਤਾਂ ਆਪਣੀ ਪੇਂਟਿੰਗਜ਼ ਦਾ ਕੰਮ ਸ਼ੁਰੂ ਕਰ ਲਵਾਂਗਾ।”

“ਵਿਸ਼ਾਲ, ਬੰਦੇ ਨੂੰ ਜ਼ਿੰਦਗੀ ਦੇ ਨਿਰਬਾਹ ਲਈ ਕੁਝ ਨਾ ਕੁਝ ਤਾਂ ਕਰਨਾ ਈ ਪੈਂਦੈ।”

“ਬਿਲਕੁਲ ਪਰਮਿੰਦਰ, ਜ਼ਿੰਦਗੀ ਨੂੰ ਗਤੀਸ਼ੀਲ ਬਣਾਈ ਰੱਖਣਾ ਹੀ ਜ਼ਿੰਦਗੀ ਏ।” ਵਿਸ਼ਾਲ ਨੇ ਜਵਾਬ ਦਿੱਤਾ।

“ਵਿਸ਼ਾਲ, ਹੁਣ ਮੇਰਾ ਪੀਰੀਅਡ ਲੱਗ ਗਿਆ ਏ। ਮੈਂ ਫਿਰ ਕਿਸੇ ਦਿਨ ਫੋਨ ਕਰਾਂਗੀ। ਓਕੇ… ਬਾਏ-ਬਾਏ।” ਇੰਨਾ ਆਖ ਪਰਮਿੰਦਰ ਆਪਣਾ ਪੀਰੀਅਡ ਲਾਉਣ ਚਲੇ ਗਈ। ਫੋਨ ਕੱਟਿਆ ਗਿਆ। ਵਿਸ਼ਾਲ ਨੇ ਬੀ.ਏ. ਕਰਨ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਨਿਰਬਾਹ ਲਈ ਆਪਣੀਆਂ ਬਣਾਈਆਂ ਪੇਂਟਿੰਗਜ਼ ਦੀ ਦੁਕਾਨ ਖੋਲ੍ਹ ਲਈ। ਵਿਸ਼ਾਲ ਸਾਰੀ ਦਿਹਾੜੀ ਆਪਣੀ ਦੁਕਾਨ ਵਿੱਚ ਪੇਂਟਿੰਗਜ਼ ਬਣਾਉਣ ਲੱਗਾ ਰਹਿੰਦਾ।

ਇੱਕ ਦਿਨ ਟਾਈਮ ਕੱਢ ਕੇ ਉਸ ਨੇ ਪਰਮਿੰਦਰ ਨੂੰ ਮਿਸ ਕਾਲ ਮਾਰੀ। ਵਿਸ਼ਾਲ ਕੰਮ ਛੱਡ ਕੇ ਲੰਮਾ ਸਮਾਂ ਉਸ ਦੇ ਫੋਨ ਦੀ ਉਡੀਕ ਕਰਦਾ ਰਿਹਾ, ਪਰ ਅੱਗੋਂ ਕੋਈ ਜਵਾਬ ਨਾ ਆਇਆ।

“ਪਰਮਿੰਦਰ, ਆਪਣੀ ਪੜ੍ਹਾਈ ਵਿੱਚ ਰੁੱਝੀ ਹੋਣੀ ਏਂ।” ਉਸ ਨੇ ਆਪਣੇ ਮਨ ਨੂੰ ਧਰਵਾਸ ਦਿੱਤਾ ਤੇ ਕੋਈ ਨਵੀਂ ਪੇਂਟਿੰਗ ਬਣਾਉਣ ਵਿੱਚ ਵਿਅਸਤ ਹੋ ਗਿਆ। ਕੁਝ ਸਮੇਂ ਬਾਅਦ ਉਹਦੇ ਫੋਨ ’ਤੇ ਇੱਕ ਰਿੰਗ ਖੜਕੀ। ਪੇਂਟਿੰਗ ਅੱਧ-ਵਿਚਾਲੇ ਛੱਡ ਕੇ ਉਸ ਨੇ ਕਾਹਲੀ ਨਾਲ ਫੋਨ ਚੁੱਕਿਆ, ਪਰ ਇਹ ਤਾਂ ਕਿਸੇ ਨੇ ਗ਼ਲਤੀ ਨਾਲ ਫੋਨ ਕਰ ਦਿੱਤਾ ਸੀ। ਉਹ ਬੜਾ ਉਦਾਸ ਹੋਇਆ। ਮਿਸ ਕਾਲ ਕੀਤੀ ਨੂੰ ਘੰਟੇ ਤੋਂ ਵੱਧ ਸਮਾਂ ਹੋ ਗਿਆ ਸੀ, ਪਰ ਫਿਰ ਵੀ ਕੋਈ ਉੱਤਰ ਨਹੀਂ ਸੀ ਆਇਆ।

ਅੱਜ ਜ਼ਿੰਦਗੀ ਵਿੱਚ ਪਹਿਲੀ ਵਾਰ ਉਸ ਨੂੰ ਇੰਨਾ ਲੰਮਾ ਸਮਾਂ ਇੰਤਜ਼ਾਰ ਕਰਨੀ ਪਈ ਸੀ। ਉਹ ਅਪਸੈੱਟ ਹੋ ਗਿਆ। ਫਿਰ ਉਸ ਨੇ ਆਪਣਾ ਮਨ ਲਾਉਣ ਲਈ ਪਰਮਿੰਦਰ ਦੀ ਹੀ ਇੱਕ ਵੱਡੇ ਆਕਾਰ ਦੀ ਪੇਂਟਿੰਗ ਬਣਾਉਣੀ ਸ਼ੁਰੂ ਕਰ ਦਿੱਤੀ। ਉਸ ਨੇ ਛੇਤੀ ਹੀ ਉਸ ਦੀ ਇੱਕ ਵੱਡੀ ਸਾਰੀ ਸੁੰਦਰ ਮੁਸਕਾਨ ਵਾਲੀ ਪੇਂਟਿੰਗ ਤਿਆਰ ਕਰ ਲਈ।

“ਵਿਸ਼ਾਲ, ਇਸ ਪੇਂਟਿੰਗ ਦੀ ਕਿੰਨੀ ਕੀਮਤ ਏ?” ਇੱਕ ਗਾਹਕ ਨੇ ਦੁਕਾਨ ’ਤੇ ਆਉਂਦਿਆਂ ਹੀ ਵਿਸ਼ਾਲ ਨੂੰ ਪੁੱਛਿਆ।

“ਜੀ, ਇਹ ਪੇਂਟਿੰਗ ਵੇਚਣ ਲਈ ਨਹੀਂ ਏਂ।” ਵਿਸ਼ਾਲ ਝੱਟ ਬੋਲਿਆ।

“ਵਿਸ਼ਾਲ, ਇਸ ਪੇਂਟਿੰਗ ਦੀ ਮੁਸਕਾਨ ਬੜੀ ਪਿਆਰੀ ਏ। ਇਹ ਡਰਾਇੰਗ ਰੂਮ ਵਿੱਚ ਰੱਖੀ ਹੋਈ ਬੜੀ ਜਚੇਗੀ। ਇਹ ਤੂੰ ਮੈਨੂੰ ਦੇ ਦੇ। ਆਪਣੇ ਲਈ ਤੂੰ ਹੋਰ ਬਣਾ ਲਵੀਂ। ਤੇਰੇ ਲਈ ਕਿਹੜੇ ਇਹ ਕੋਈ ਮੁਸ਼ਕਿਲ ਕੰਮ ਏਂ।” ਉਸ ਗਾਹਕ ਨੇ ਆਖਿਆ।

“ਭਾਈ ਸਾਬ੍ਹ, ਤੇਰੇ ਲਈ ਤਾਂ ਇਹ ਇੱਕ ਪੇਂਟਿੰਗ ਏ, ਪਰ ਮੇਰੀ ਇਹ ਜਾਨ ਏਂ ਜਾਨ। ਪੜ੍ਹਾਈ ਵਿੱਚ ਰੁੱਝੀ ਹੋਣ ਕਾਰਨ ਮੈਨੂੰ ਹੁਣ ਇਸ ਲੜਕੀ ਦਾ ਫੋਨ ਕੁਝ ਘੱਟ ਆਉਂਦਾ ਏ। ਬਸ ਉਸ ਖੱਪੇ ਨੂੰ ਪੂਰਾ ਕਰਨ ਲਈ ਮੈਂ ਇਹਨੂੰ ਆਪਣੀ ਦੁਕਾਨ ਵਿੱਚ ਸਜਾਉਣਾ ਏਂ। ਫੋਨ ਨਾ ਆਉਣ ਕਾਰਨ ਮੇਰਾ ਮਨ ਅਕਸਰ ਉਦਾਸ ਹੋ ਜਾਂਦੈ।” ਭਾਵੁਕ ਹੋਏ ਵਿਸ਼ਾਲ ਨੇ ਉਸ ਗਾਹਕ ਨੂੰ ਇਸ ਪੇਂਟਿੰਗ ਦੀ ਅਸਲੀਅਤ ਦੱਸ ਹੀ ਦਿੱਤੀ। ਫਿਰ ਗਾਹਕ ਨੇ ਵੀ ਕੋਈ ਉਜ਼ਰ ਨਾ ਕੀਤਾ। ਜਿਵੇਂ ਵਿਚਲੀ ਗੱਲ ਸਮਝ ਗਿਆ ਹੋਵੇ। ਕੁਝ ਕੁ ਦਿਨਾਂ ਬਾਅਦ ਵਿਸ਼ਾਲ ਨੇ ਪਰਮਿੰਦਰ ਨੂੰ ਫਿਰ ਮਿਸ ਕਾਲ ਕੀਤੀ। ਅੱਜ ਪਰਮਿੰਦਰ ਦੀ ਛੇਤੀ ਹੀ ਵਾਪਸੀ ਕਾਲ ਆ ਗਈ ਸੀ। ਵਿਸ਼ਾਲ ਖ਼ੁਸ਼ ਹੋ ਗਿਆ।

“ਪਰਮਿੰਦਰ, ਪੜ੍ਹਾਈ ਕਿਵੇਂ ਚੱਲ ਰਹੀ ਏ?” ਵਿਸ਼ਾਲ ਨੇ ਪੁੱਛਿਆ।

“ਵਿਸ਼ਾਲ, ਹੁਣ ਦੂਜਾ ਸਾਲ ਏ। ਇਹ ਸਾਲ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਬਿਜ਼ੀ ਹੋ ਗਿਆ ਏ। ਇਸ ਸਾਲ ਥਿਊਰੀ ਦੇ ਨਾਲ-ਨਾਲ ਪ੍ਰੈਕਟੀਕਲ ਕੰਮ ’ਤੇ ਵੀ ਜਾਣਾ ਪੈਂਦਾ ਏ। ਮੁਆਫ਼ ਕਰਨਾ ਜੇ ਮੇਰੇ ਤੋਂ ਫੋਨ ਨਾ ਹੋਵੇ ਤਾਂ।”

“ਪਰਮਿੰਦਰ, ਉਹ ਤਾਂ ਕੋਈ ਗੱਲ ਨਹੀਂ। ਮਜਬੂਰੀ ਵਿੱਚ ਬੰਦੇ ਨੂੰ ਬੜਾ ਕੁਝ ਕਰਨਾ ਪੈਂਦਾ ਏ। ਪਰ ਮੈਂ ਇਸ ਖੱਪੇ ਨੂੰ ਪੂਰਾ ਕਰਨ ਲਈ ਆਪਣਾ ਇਲਾਜ ਲੱਭ ਲਿਆ ਏ।”

“ਵਿਸ਼ਾਲ, ਇਹਦਾ ਕੀ ਮਤਲਬ?” ਵਿਸ਼ਾਲ ਦੀ ਗੱਲ ਸੁਣ ਕੇ ਪਰਮਿੰਦਰ ਅਹੁਲ ਕੇ ਬੋਲੀ।

“ਪਰਮਿੰਦਰ, ਮੈਂ ਆਪਣੀ ਦੁਕਾਨ ਵਿੱਚ ਤੇਰੀ ਇੱਕ ਵੱਡੇ ਆਕਾਰ ਦੀ ਪੇਂਟਿੰਗ ਬਣਾ ਕੇ ਲਟਕਾ ਲਈ ਏ। ਜਦੋਂ ਮੇਰਾ ਮਨ ਉਦਾਸ ਹੁੰਦੈ ਤਾਂ ਉਸ ਨੂੰ ਵੇਖ ਲੈਨਾਂ।”

“ਵਿਸ਼ਾਲ, ਹੁਣ ਮੇਰਾ ਬੌਸ ਆ ਗਿਆ ਏ। ਮੈਂ ਫਿਰ ਕਿਸੇ ਦਿਨ ਗੱਲ ਕਰਾਂਗੀ।” ਵਿਸ਼ਾਲ ਦੀ ਆਖੀ ਗੱਲ ਸੁਣੀ-ਅਣਸੁਣੀ ਕਰਕੇ ਪਰਮਿੰਦਰ ਨੇ ਛੇਤੀ ਹੀ ਫੋਨ ਕੱਟ ਦਿੱਤਾ। ਫਿਰ ਖ਼ਾਸਾ ਲੰਮਾ ਸਮਾਂ ਗੁਜ਼ਰ ਗਿਆ। ਪਰਮਿੰਦਰ ਦਾ ਕਦੇ ਕੋਈ ਫੋਨ ਨਾ ਆਇਆ। ਪਰ ਵਿਸ਼ਾਲ ਅਕਸਰ ਹੀ ਆਪਣੇ ਕੀਤੇ ਵਾਅਦੇ ਅਨੁਸਾਰ ਕਦੇ-ਕਦੇ ਮਿਸ ਕਾਲ ਮਾਰ ਲੈਂਦਾ ਸੀ। ਇੱਕ ਦਿਨ ਅਚਾਨਕ ਹੀ ਪਰਮਿੰਦਰ ਨੇ ਵਿਸ਼ਾਲ ਦੀ ਮਿਸ ਕਾਲ ਦਾ ਫਿਰ ਜਵਾਬ ਦੇ ਦਿੱਤਾ।

“ਵਿਸ਼ਾਲ, ਅੱਜ ਕੱਲ੍ਹ ਕੀ ਕਰਦੇ ਹੋ?” ਫੋਨ ਚੁੱਕਣ ’ਤੇ ਪਰਮਿੰਦਰ ਨੇ ਵਿਸ਼ਾਲ ਨੂੰ ਪੁੱਛਿਆ।

“ਪਰਮਿੰਦਰ, ਮੇਰੀ ਪੇਂਟਿੰਗਜ਼ ਦੀ ਦੁਕਾਨ ਏ।”

“ਵਿਸ਼ਾਲ, ਅੱਜਕੱਲ੍ਹ ਤਾਂ ਮਾਡਰਨ ਯੁੱਗ ਏ। ਇਹ ਕਾਰੋਬਾਰ ਤਾਂ ਘਾਟੇ ਵਿੱਚ ਜਾ ਰਿਹਾ ਹੋਣੈ।”

“ਪਰਮਿੰਦਰ, ਬਿਲਕੁਲ। ਇਵੇਂ ਈ ਏਂ। ਅੱਜਕੱਲ੍ਹ ਲੋਕ ਹੱਥ ਨਾਲ ਬਣਾਈਆਂ ਪੇਂਟਿੰਗਜ਼ ਨਾਲੋਂ ਕੰਪਿਊਟਰਾਈਜ਼ਡ ਪੇਂਟਿੰਗਜ਼ ਵਧੇਰੇ ਪਸੰਦ ਕਰਦੇ ਨੇ।”

“ਤੁਸੀਂ ਬੀ.ਏ. ਤੋਂ ਬਾਅਦ ਮਾਸਟਰ ਕਰ ਲੈਣੀ ਸੀ।”

“ਪਰਮਿੰਦਰ, ਘਰ ਦੀਆਂ ਮਜਬੂਰੀਆਂ ਵੀ ਹੁੰਦੀਆਂ ਨੇ। ਸਭ ਕੁਝ ਵੇਖਣਾ ਪੈਂਦਾ ਏ?” ਵਿਸ਼ਾਲ ਦੀ ਇਹ ਗੱਲ ਸੁਣ ਕੇ ਪਰਮਿੰਦਰ ਚੁੱਪ ਕਰ ਗਈ।

“ਪਰਮਿੰਦਰ, ਹੁਣ ਤੂੰ ਕੀ ਕਰਦੀ ਏਂ?” ਪੈਦਾ ਹੋਏ ਖਲਾਅ ਨੂੰ ਤੋੜਨ ਲਈ ਵਿਸ਼ਾਲ ਨੇ ਪਰਮਿੰਦਰ ਨੂੰ ਸਵਾਲ ਕੀਤਾ।

“ਵਿਸ਼ਾਲ, ਮੇਰੀ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਪੱਕੀ ਪਲੇਸਮੈਂਟ ਹੋ ਗਈ ਏ।”

“ਫਿਰ ਤਾਂ ਤੇਰਾ ਅੱਛਾ ਪੈਕੇਜ ਹੋਣੈਂ।”

“ਹਾਂ, ਸਾਲ ਦਾ ਵੀਹ ਲੱਖ ਮਿਲ ਜਾਂਦੈ।”

“ਵਾਹ! ਫਿਰ ਤਾਂ ਮੌਜਾਂ ਈ ਮੌਜਾਂ।” ਵਿਸ਼ਾਲ ਖ਼ੁਸ਼ ਹੋ ਕੇ ਬੋਲਿਆ।

“ਵਿਸ਼ਾਲ, ਹੁਣ ਮੈਂ ਜੌਬ ’ਤੇ ਆਂ। ਫਿਰ ਕਿਸੇ ਦਿਨ ਫੋਨ ਕਰਾਂਗੀ।” ਛੇਤੀ ਹੀ ਫੋਨ ਫਿਰ ਕੱਟਿਆ ਗਿਆ। ਵਿਸ਼ਾਲ ਉਦਾਸ ਹੋ ਗਿਆ, ਜਿਵੇਂ ਉਸ ਦੀਆਂ ਭਾਵਨਾਵਾਂ ਹੀ ਵਲੂੰਧਰੀਆਂ ਗਈਆਂ ਹੋਣ।

ਇੱਕ ਦਿਨ ਆਪਣੀ ਦੁਕਾਨ ’ਚ ਬੈਠਾ ਵਿਸ਼ਾਲ ਬੜਾ ਮਾਯੂਸ ਸੀ। ਹਾਲਾਤ ਉਸ ਦਾ ਸਾਥ ਨਹੀਂ ਸੀ ਦੇ ਰਹੇ। ਉਸ ਦਾ ਕਾਰੋਬਾਰ ਦਿਨੋ-ਦਿਨ ਘਟਦਾ ਜਾ ਰਿਹਾ ਸੀ। ਉਹ ਸਾਰੀ ਦਿਹਾੜੀ ਦੁਕਾਨ ਵਿੱਚ ਵਿਹਲਾ ਹੀ ਬੈਠਾ ਰਹਿੰਦਾ। ਕਦੇ-ਕਦੇ ਉਸ ਨੂੰ ਇੰਜ ਜਾਪਦਾ, ਜਿਵੇਂ ਉਹ ਇਸ ਦੁਨੀਆ ਵਿੱਚ ਇੱਕ ਫ਼ਾਲਤੂ ਜਿਹਾ ਇਨਸਾਨ ਹੋਵੇ। ਹੁਣ ਲੰਬੇ ਸਮੇਂ ਤੋਂ ਉਸ ਨੂੰ ਪਰਮਿੰਦਰ ਦਾ ਵੀ ਕੋਈ ਜਵਾਬ ਨਹੀਂ ਸੀ ਮਿਲਿਆ।

ਇੱਕ ਦਿਨ ਉਸ ਤੋਂ ਰਹਿ ਨਾ ਹੋਇਆ। ਉਸ ਨੇ ਦੁਕਾਨ ’ਤੇ ਬੈਠਿਆਂ ਪਰਮਿੰਦਰ ਨੂੰ ਮਿੱਸ ਕਾਲ ਮਾਰ ਹੀ ਦਿੱਤੀ, ਪਰ ਖ਼ਾਸਾ ਸਮਾਂ ਉਡੀਕਣ ਦੇ ਬਾਵਜੂਦ ਉਸ ਦਾ ਕੋਈ ਫੋਨ ਨਾ ਆਇਆ। ਫਿਰ ਉਸ ਨੇ ਸਿੱਧਾ ਹੀ ਫੋਨ ਕਰ ਦਿੱਤਾ। ਟੂੰ-ਟੂੰ ਕਰ ਕੇ ਫੋਨ ਕੱਟਿਆ ਗਿਆ। ਪਰ ਫੋਨ ਵਿੱਚ ਟੂੰ-ਟੂੰ ਦੀ ਆਈ ਆਵਾਜ਼ ਕਾਰਨ ਉਹ ਕੁਝ ਆਸਵੰਦ ਹੋ ਗਿਆ। ਕੁਝ ਸਮੇਂ ਬਾਅਦ ਉਸ ਨੇ ਫਿਰ ਫੋਨ ਕੀਤਾ। “ਦਿ ਪਰਸਨ ਹੂਮ ਯੂ ਆਰ ਕਾਲਿੰਗ ਇਜ਼ ਆਊਟ ਆਫ ਰੇਂਜ” ਅੱਗੋਂ ਫੋਨ ਦੀ ਆਵਾਜ਼ ਆਈ। ਇਹ ਆਵਾਜ਼ ਸੁਣ ਕੇ ਵਿਸ਼ਾਲ ਨੂੰ ਇਉਂ ਲੱਗਾ, ਜਿਵੇਂ ਉਸ ਦੀ ਬਣਾਈ ਵੱਡੇ ਆਕਾਰ ਦੀ ਪੇਂਟਿੰਗ ਅੱਜ ਸੱਚਮੁੱਚ ਹੀ ਵਿਕ ਗਈ ਹੋਵੇ।
ਸੰਪਰਕ: +61431696030



News Source link
#ਮਸ #ਕਲ

- Advertisement -

More articles

- Advertisement -

Latest article