ਮਿਰਚ ਮੰਡੀ: ਤੇਜ਼ੀ ਨਾਲ ਚੱਲ ਰਿਹਾ ਪਾਰਕ ਦਾ ਨਿਰਮਾਣ ਕਾਰਜ

Must read


ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 17 ਮਾਰਚ
ਮਿਰਚ ਮੰਡੀ ਰਾਜਪੁਰਾ ਵਿੱਚ ਬਹੁ-ਕਰੋੜੀ ਜ਼ਮੀਨ ’ਤੇ ਪਾਰਕ ਨਿਰਮਾਣ ਦੇ ਕਾਰਜ ਵਿਚ ਤੇਜ਼ੀ ਆਉਣ ਨਾਲ ਸ਼ੀਤਲ ਕਲੋਨੀ, ਕੱਚੀ ਮਿਰਚ ਮੰਡੀ, ਪੱਕੀ ਮਿਰਚ ਮੰਡੀ, ਮਹਿੰਦਰਗੰਜ ਬਾਜ਼ਾਰ, ਰੇਲਵੇ ਕਲੋਨੀ ਅਤੇ ਭੱਠਾ ਲਛਮਣ ਦਾਸ ਕਲੋਨੀ ਵਾਸੀਆਂ ਦੇ ਚਿਹਰੇ ਖਿੜ ਗਏ ਹਨ। ਕਲੋਨੀ ਵਾਸੀ ਆਪ ਮੁਹਾਰੇ ਪਾਰਕ ਨਿਰਮਾਣ ਦੇ ਕਾਰਜਾਂ ਦੀ ਦੇਖਰੇਖ ਕਰ ਰਹੇ ਹਨ ਅਤੇ ਇਸ ਵਿਚ ਵਰਤੇ ਜਾਣ ਵਾਲੇ ਮੈਟੀਰੀਅਲ ਦੀ ਗੁਣਵੱਤਾ ਦਾ ਧਿਆਨ ਰੱਖ ਰਹੇ ਹਨ। ਜ਼ਿਕਰਯੋਗ ਹੈ ਕਿ ਕੱਲ੍ਹ ਵਿਧਾਇਕਾ ਨੀਨਾ ਮਿੱਤਲ ਨੇ ਉਕਤ ਥਾਂ ਉਪਰ ਪਾਰਕ ਬਣਾਉਣ ਦਾ ਨੀਂਹ ਪੱਧਰ ਰੱਖਿਆ ਸੀ। ਕੰਮ ਦਾ ਜਾਇਜ਼ਾ ਲੈ ਰਹੇ ਕਲੋਨੀ ਵਾਸੀ ਟਿੰਕੂ ਬਾਂਸਲ, ਮਨੀ ਸਲੂਜਾ ਅਤੇ ਰਾਜ ਕੁਮਾਰ ਨੇ ਦੱਸਿਆ ਕਿ ਠੇਕੇਦਾਰ ਨੇ ਪਾਰਕ ਦੇ ਚਾਰੇ ਪਾਸੇ ਸੀਮਿੰਟ ਦੇ ਪਿੱਲਰ ਲਗਾ ਦਿੱਤੇ ਹਨ।

The post ਮਿਰਚ ਮੰਡੀ: ਤੇਜ਼ੀ ਨਾਲ ਚੱਲ ਰਿਹਾ ਪਾਰਕ ਦਾ ਨਿਰਮਾਣ ਕਾਰਜ appeared first on Punjabi Tribune.



News Source link
#ਮਰਚ #ਮਡ #ਤਜ #ਨਲ #ਚਲ #ਰਹ #ਪਰਕ #ਦ #ਨਰਮਣ #ਕਰਜ

- Advertisement -

More articles

- Advertisement -

Latest article