ਮਾਲਦੀਵਜ਼ ਸਰਕਾਰ ਨੇ ਮੋਦੀ ਖ਼ਿਲਾਫ਼ ਟਿੱਪਣੀਆਂ ਕਰਨ ਵਾਲੇ ਤਿੰਨ ਮੰਤਰੀ ਮੁਅੱਤਲ ਕੀਤੇ – punjabitribuneonline.com

0
259


ਮਾਲੇ, 7 ਜਨਵਰੀ

ਮਾਲਦੀਵਜ਼ ਸਰਕਾਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਸੋਸ਼ਲ ਮੀਡੀਆ ‘ਐਕਸ’ ’ਤੇ ਟਿੱਪਣੀਆਂ ਕਰਨ ਵਾਲੇ ਆਪਣੇ ਤਿੰਨ ਮੰਤਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਟਿੱਪਣੀਆਂ ਸ੍ਰੀ ਮੋਦੀ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਲਕਸ਼ਦੀਪ ਦੌਰੇ ਨੂੰ ਲੈ ਕੇ ਕੀਤੀਆਂ ਗਈਆਂ ਸਨ। ਜਿਨ੍ਹਾਂ ਮੰਤਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਉਨ੍ਹਾਂ ਵਿੱਚ ਮਰੀਅਮ ਸ਼ਿਉਨਾ, ਮਾਲਸ਼ਾ ਤੇ ਅਬਦੁੱਲਾ ਮਹਿਜ਼ੂਮ ਮਾਜਿਦ ਸ਼ਾਮਲ ਹਨ। -ਏਜੰਸੀ



News Source link