ਮਾਲੇ, 25 ਦਸੰਬਰ
ਮਾਲਦੀਵਜ਼ ਦੀ ਇੱਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੂੰ ਅੱਜ ਮਨੀ ਲਾਂਡਰਿੰਗ ਅਤੇ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਉਂਦਿਆਂ 11 ਸਾਲ ਦੀ ਸਜ਼ਾ ਸੁਣਾਈ ਹੈ। ਮਾਲਦੀਵਜ਼ ਦੀ ਅਪਰਾਧਕ ਮਾਮਲਿਆਂ ਨੂੰ ਦੇਖ ਰਹੀ ਅਦਾਲਤ ਨੇ ਯਾਮੀਨ (63) ਨੂੰ 50 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਵੀ ਕੀਤਾ ਹੈ। ਅਦਾਲਤ ਨੇ ਯਾਮੀਨ ਨੂੰ ਸਰਕਾਰ ਦੀ ਮਲਕੀਅਤ ਵਾਲੇ ਟਾਪੂ ਨੂੰ ਪਟੇ ’ਤੇ ਦੇਣ ਲਈ ਰਿਸ਼ਵਤ ਲੈਣ ਦਾ ਦੋਸ਼ੀ ਪਾਇਆ। ਉਹ 2013 ਤੋਂ 2018 ਤੱਕ ਦੇਸ਼ ਦਾ ਰਾਸ਼ਟਰਪਤੀ ਰਿਹਾ ਸੀ। ਉਹ 2018 ਵਿੱਚ ਹੋਈਆਂ ਚੋਣਾਂ ਦੌਰਾਨ ਮੌਜੂਦਾ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਤੋਂ ਹਾਰ ਗਿਆ ਸੀ। -ਏਪੀ