ਮਾਰੂਤੀ ਸੁਜ਼ੂਕੀ ਨੇ ਵਾਹਨਾਂ ਦੀਆਂ ਕੀਮਤਾਂ 0.8 ਫੀਸਦ ਵਧਾਈਆਂ

0
217


ਨਵੀਂ ਦਿੱਲੀ, 1 ਅਪਰੈਲ

ਮਾਰੂਤੀ ਸੁਜ਼ੂਕੀ ਇੰਡੀਆ (ਐੱਮਐੱਸਆਈ) ਨੇ ਆਪਣੇ ਸਾਰੇ ਵਾਹਨਾਂ ਦੀਆਂ ਕੀਮਤਾਂ ਪਹਿਲੀ ਅਪਰੈਲ ਤੋਂ ਵਧਾ ਦਿੱਤੀਆਂ ਹਨ। ਵੇਰਵਿਆਂ ਅਨੁਸਾਰ ਇਨ੍ਹਾਂ ਵਾਹਨਾਂ ਦੀਆਂ ਕੀਮਤਾਂ ਔਸਤਨ 0.8 ਫੀਸਦ ਵਧਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਐੱਮਐੱਸਆਈ ਨੇ 23 ਮਾਰਚ ਨੂੰ ਐਲਾਨ ਕੀਤਾ ਸੀ ਕਿ ਅਪਰੈਲ ਮਹੀਨੇ ਵਿੱਚ ਸਾਰੇ ਮਾਡਲਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾਵੇਗਾ। ਲਗਾਤਾਰ ਵਧ ਰਹੀ ਮਹਿੰਗਾਈ ਤੇ ਵਾਹਨਾਂ ਵਿੱਚ ਕੀਤੀਆਂ ਜਾਣ ਵਾਲੀਆਂ ਜ਼ਰੂਰੀ ਤਬਦੀਲੀਆਂ ਕਾਰਨ ਕੰਪਨੀ ਨੇ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸੇ ਤਰ੍ਹਾਂ ਹੋਂਡਾ ਕਾਰ ਕੰਪਨੀ, ਟਾਟਾ ਮੋਟਰਜ਼ ਤੇ ਹਾਰੋ ਮੋਟੋਕਾਰਪੋਰੇਸ਼ਨ ਨੇ ਵੀ ਅਪਰੈਲ ਮਹੀਨੇ ਵਿੱਚ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੋਇਆ ਹੈ। -ਪੀਟੀਆਈ 



News Source link