ਮਾਨਸਾ ਦੇ ਜੋਸਨੂਰ ਦੀ ਸੀਨੀਅਰ ਤੋਂ ਬਾਅਦ ਹੁਣ ਭਾਰਤ ਦੀ ਜੂਨੀਅਰ ਵਾਲੀਬਾਲ ਟੀਮ ਲਈ ਚੋਣ

0
263


ਜੋਗਿੰਦਰ ਸਿੰਘ ਮਾਨ

ਮਾਨਸਾ, 21 ਅਗਸਤ

ਮਾਨਸਾ ਸ਼ਹਿਰ ਦਾ ਜੰਮਪਲ ਜੋਸਨੂਰ ਢੀਂਡਸਾ ਭਾਰਤ ਦੀ ਸੀਨੀਅਰ ਵਾਲੀਬਾਲ ਟੀਮ ਵੱਲੋਂ 7 ਤੋਂ 14 ਅਗਸਤ ਤੱਕ ਥਾਈਲੈਂਡ ਵਿਖੇ ਹੋਏ ਏਸ਼ੀਆਂ ਕੱਪ ਵਿੱਚ ਖੇਡਕੇ ਆਇਆ ਹੈ ਤੇ ਉਹ ਹੁਣ ਭਾਰਤ ਦੀ ਜੂਨੀਅਰ ਟੀਮ ਵੱਲੋਂ ਬਹਿਰੀਨ ਵਿਖੇ ਏਸ਼ੀਅਨ ਚੈਪੀਅਨਸ਼ਿਪ ਵਿੱਚ ਭਾਗ ਲੈਣ ਜਾ ਰਿਹਾ ਹੈ। ਉਹ ਭਾਰਤ ਦੀ ਸੀਨੀਅਰ ਟੀਮ ਵਿੱਚ ਭਾਗ ਲੈਣ ਵਾਲਾ ਵੀ ਇਕੱਲਾ ਪੰਜਾਬੀ ਸੀ ਅਤੇ ਹੁਣ ਜੂਨੀਅਰ ਵਿੱਚ ਖੇਡਣ ਵਾਲਾ ਵੀ ਪੰਜਾਬ ਦਾ ਇਕਲੌਤਾ ਪੁੱਤਰ ਹੈ। ਇੱਕ ਮਹੀਨੇ ਵਿੱਚ ਭਾਰਤ ਦੀ ਜੂਨੀਅਰ ਅਤੇ ਸੀਨੀਅਰ ਟੀਮ ਵੱਲੋਂ ਖੇਡਣ ਦਾ ਮਾਣ ਸਿਰਫ਼ ਉਸੇ ਨੂੰ ਹਾਸਲ ਹੋਇਆ ਹੈ।





News Source link

LEAVE A REPLY

Please enter your comment!
Please enter your name here