ਮਾਤਾ ਤੇਜ ਕੌਰ ਨਮਿਤ ਸ਼ਰਧਾਂਜਲੀ ਸਮਾਗਮ – Punjabi Tribune

Must read


ਰੂਪਨਗਰ: ਕਾਂਗਰਸੀ ਆਗੂ ਅਤੇ ਬਲਾਕ ਸਮਿਤੀ ਮੈਂਬਰ ਇਕਬਾਲ ਸਿੰਘ ਦੀ ਕਰੀਬ 110 ਸਾਲਾ ਦਾਦੀ ਤੇਜ ਕੌਰ ਦਾ ਬੀਤੇ ਦਿਨੀਂ ਦੇਹਾਂਤ ਹੋਣ ਉਪਰੰਤ ਪਿੰਡ ਸਾਲਾਪੁਰ ਦੇ ਗੁਰਦੁਆਰੇ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬਬਲਾ ਸਰਪੰਚ ਗੋਸਲਾਂ ਰਣਵੀਰ ਸਿੰਘ, ਪ੍ਰਧਾਨ ਨਗਰ ਕੌਂਸਲ ਚਮਕੌਰ ਸਾਹਿਬ ਸਮਸ਼ੇਰ ਸਿੰਘ ਭੰਗੂ, ਸਰਪੰਚ ਸੀਹੋਂਮਾਜਰਾ ਹਰਮਨਜੀਤ ਸਿੰਘ, ਸਾਬਕਾ ਬਲਾਕ ਸਮਿਤੀ ਮੈਂਬਰ ਨਰਿੰਦਰ ਸਿੰਘ ਮਾਵੀ, ਚੇਅਰਮੈਨ ਬਲਾਕ ਸਮਿਤੀ ਚਮਕੌਰ ਸਾਹਿਬ ਅਮਨਦੀਪ ਸਿੰਘ ਸੰਧੂਆਂ, ਬਲਵਿੰਦਰ ਸਿੰਘ ਗਿੱਲ ਅਤੇ ਬਿੱਟਾ ਗਿੱਲ ਝੱਲੀਆਂ ਕਲਾਂ, ਸੁਖਵਿੰਦਰ ਸਿੰਘ ਪ੍ਰਧਾਨ ਘਾੜ ਕਲੱਬ, ਸੱਜਣ ਸਿੰਘ ਹਰੀਪੁਰ, ਰੁਪਿੰਦਰ ਸਿੰਘ ਚੈੜੀਆਂ ਚੇਅਰਮੈਨ ਬਲਾਕ ਸਮਿਤੀ ਰੂਪਨਗਰ ਆਦਿ ਨੇ ਮਾਤਾ ਤੇਜ ਕੌਰ ਨੂੰ ਸਰਧਾਂਜਲੀਆਂ ਭੇਟ ਕੀਤੀਆਂ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨੀਵਾਰ ਨੂੰ ਵਿਸ਼ੇਸ਼ ਤੌਰ ਪੁੱਜ ਕੇ ਮਾਤਾ ਤੇਜ ਕੌਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। -ਪੱਤਰ ਪ੍ਰੇਰਕ



News Source link

- Advertisement -

More articles

- Advertisement -

Latest article