ਖੇਡਾਂ ਮਾਣੂੰਕੇ ਵੱਲੋਂ ਤਿੰਨ ਰੋਜ਼ਾ ਚਕਰ ਖੇਡ ਮੇਲੇ ਦਾ ਉਦਘਾਟਨ By Mehra Media Team January 4, 2025 0 138 Share Facebook Twitter Pinterest WhatsApp Must read Sikkim Tunnel Blast 2026 :ਕਿਵੇਂ ਬਣਦੀ ਹੈ ਪਹਾੜੀ ਚੱਟਾਨਾਂ ਵਿੱਚ ਮੀਥੇਨ ਗੈਸ , ਇਹ ਕਿੰਨੀ ਘਾਤਕ ਹੈ? July 24, 2026 ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ July 24, 2026 Chandigarh ਦੀਆਂ ਬੱਸਾਂ 'ਚ ਸ਼ੁਰੂ ਹੋਵੇਗੀ UPI ਪੇਮੈਂਟ , QR ਸਕੈਨ ਕਰਕੇ ਮਿਲੇਗੀ ਟਿਕਟ, ਖੁੱਲ੍ਹੇ ਪੈਸਿਆਂ ਦੀ ਨਹੀਂ ਪਵੇਗੀ ਲੋੜ July 24, 2026 Train News : ਅੱਜ ਤੋਂ 7 ਅਗਸਤ ਤੱਕ ਕਈ ਟ੍ਰੇਨਾਂ ਹੋਣਗੀਆਂ ਪ੍ਰਭਾਵਿਤ, ਜਾਣੋ ਕਿਨ੍ਹਾਂ ਨੇ ਬਦਲੇ ਰੂਟ! July 24, 2026 Mehra Media Teamhttps://punjabimedia.in ਜਸਬੀਰ ਸਿੰਘ ਸ਼ੇਤਰਾਜਗਰਾਉਂ, 3 ਜਨਵਰੀ ਨੇੜਲੇ ਪਿੰਡ ਚਕਰ ਦੀ ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਵੱਲੋਂ ਤਿੰਨ ਰੋਜ਼ਾ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਪੰਜ ਜਨਵਰੀ ਤੱਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਦਾ ਉਦਘਾਟਨ ਅੱਜ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕੀਤਾ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਵਿਧਾਇਕਾ ਨੇ ਕਿਹਾ ਕਿ ਖੇਡਾਂ ਜਿੱਥੇ ਮਨੋਰੰਜਨ ਦਾ ਵਧੀਆ ਸਾਧਨ ਹਨ, ਉਥੇ ਹੀ ਖੇਡਾਂ ਮਨੁੱਖ ਦਾ ਮਾਨਸਿਕ, ਸਰੀਰਕ ਤੇ ਬੌਧਿਕ ਵਿਕਾਸ ਵੀ ਕਰਦੀਆਂ ਹਨ। ਇਸ ਲਈ ਜੇਕਰ ਨੌਜਵਾਨਾਂ ਨੂੰ ਬਾਲ ਅਵਸਥਾ ਤੋਂ ਹੀ ਖੇਡਾਂ ਨਾਲ ਜੋੜਿਆ ਜਾਵੇ ਤਾਂ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਬਿਮਾਰੀਆਂ ਤੋਂ ਬਚਾਉਣ ਦੇ ਨਾਲ ਨਾਲ ਨਸ਼ਿਆਂ ਦੀ ਦਲਦਲ ਤੋਂ ਵੀ ਬਚਾਇਆ ਜਾ ਸਕਦਾ ਹੈ। ਇਸ ਤਰ੍ਹਾਂ ਕਰਕੇ ਸੋਹਣੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਖੇਡਾਂ ਨਾਲ ਇਨਸਾਨ ਵਿੱਚ ਅਨੁਸ਼ਾਸ਼ਨ ਅਤੇ ਭਾਈਚਾਰੇ ਦੀ ਭਾਵਨਾ ਵਧਦੀ ਹੈ ਅਤੇ ਮਨ ਪ੍ਰਸੰਨ ਰਹਿੰਦਾ ਹੈ। ਮਾਣੂੰਕੇ ਨੇ ਇਲਾਕੇ ਦੇ ਲੋਕਾਂ ਨੂੰ ਪਿੰਡ ਚਕਰ ਦੇ ਵਾਸੀਆਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਅਜਮੇਰ ਸਿੰਘ ਸਿੱਧੂ ਨੂੰ ਸਮਰਪਿਤ ਇਨ੍ਹਾਂ ਖੇਡਾਂ ਦੌਰਾਨ ਫੁਟਬਾਲ ਅੰਡਰ-12, ਅੰਡਰ-15 ਅਤੇ ਅੰਡਰ-19 ਦੇ ਮੁਕਾਬਲੇ ਹੋਣਗੇ। ਅੰਡਰ-12 ਦੇ ਮੁਕਾਬਲੇ ਵਿੱਚ ਪਹਿਲਾ ਇਨਾਮ 11 ਹਜ਼ਾਰ ਤੇ ਦੂਜਾ 9100 ਰੁਪਏ ਹੋਵੇਗਾ ਤੇ ਬੈਸਟ ਖਿਡਾਰੀ ਨੂੰ ਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਹੀ ਅੰਡਰ-15 ਦੇ ਮੁਕਾਬਲੇ ਵਿੱਚ ਪਹਿਲਾ ਇਨਾਮ 17 ਹਜ਼ਾਰ ਤੇ ਦੂਜਾ 15 ਹਜ਼ਾਰ ਰੁਪਏ ਹੋਵੇਗਾ ਤੇ ਬੈਸਟ ਖਿਡਾਰੀ ਨੂੰ ਸਾਈਕਲ ਨਾਲ ਸਨਮਾਨਿਆ ਜਾਵੇਗਾ। ਇਸ ਤੋਂ ਇਲਾਵਾ ਅੰਡਰ-19 ਦੇ ਮੁਕਾਬਲੇ ਵਿੱਚ ਪਹਿਲਾ ਇਨਾਮ 21 ਹਜ਼ਾਰ ਤੇ ਦੂਜਾ 19 ਹਜ਼ਾਰ ਰੁਪਏ ਹੋਵੇਗਾ ਤੇ ਬੈਸਟ ਖਿਡਾਰੀ ਨੂੰ ਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹਨਾਂ ਸਾਰੇ ਵਰਗਾਂ ਵਿੱਚ 8-8 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਪਿੰਡ ਚਕਰ ਦੇ ਸਰਪੰਚ ਸੋਹਣ ਸਿੰਘ, ਨੰਬਰਦਾਰ ਚਮਕੌਰ ਸਿੰਘ, ਪ੍ਰਧਾਨ ਬੇਅੰਤ ਸਿੰਘ ਤੇ ਪ੍ਰਬੰਧਕ ਕਮੇਟੀ ਵੱਲੋਂ ਮਾਣੂੰਕੇ ਨੂੰ ਸਨਮਾਨਿਤ ਵੀ ਕੀਤਾ ਗਿਆ। ਉਦਘਾਟਨ ਮੌਕੇ ਹਰਜਿੰਦਰ ਸਿੰਘ ਹੈਪੀ, ਗੁਰਦੀਪ ਸਿੰਘ ਭੁੱਲਰ, ਜਸਵਿੰਦਰ ਸਿੰਘ, ਸੁੱਖਾ ਬਾਠ, ਗੁਰਦੇਵ ਸਿੰਘ ਜੈਦ, ਸਵਰਨ ਸਿੰਘ ਸਿੱਧੂ, ਸੁਖਜਿੰਦਰ ਸਿੰਘ, ਸਵਰਨਜੀਤ ਸਿੰਘ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ। News Source link Tagsਉਦਘਟਨਖਡਚਕਰਤਨਦਮਣਕਮਲਰਜਵਲ Share Facebook Twitter Pinterest WhatsApp Previous articleਜਾਇਦਾਦ ਦਾ ਹੱਕ ਸੰਵਿਧਾਨਕ ਅਧਿਕਾਰ: ਸੁਪਰੀਮ ਕੋਰਟNext articleਦਿਲਜੀਤ ਦੋਸਾਂਝ ਦੀ ਘੈਂਟ ਗੱਲ , ਲੋਕ ਕਹਿੰਦੇ ਸੀ ਤੂੰ ਪੰਜਾਬ ਸ਼ੋਅ ਨਹੀਂ ਕਰਦਾ - Advertisement - More articles 6,6,6,6,4,4,4,4… ਵੈਭਵ ਸੂਰਿਆਵੰਸ਼ੀ ਨੇ ਪਹਿਲੀ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ; ਸਾਰਿਆਂ ਨੂੰ ਪਿੱਛੇ ਛੱਡ ਦਿੱਤਾ July 23, 2026 T20 Squad Announced: ਟੀ-20 ਸੀਰੀਜ਼ ਲਈ ਇਸ ਟੀਮ ਦਾ ਹੋਇਆ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ; ਦੇਖੋ ਕੌਣ-ਕੌਣ ਸ਼ਾਮਲ… July 23, 2026 ਇੰਗਲੈਂਡ ਦੇ ਇਹ ਦੋ ਖਿਡਾਰੀ IPL 2027 ਦੀ ਨਿਲਾਮੀ ਵਿੱਚ ਅਮੀਰ ਬਣ ਸਕਦੇ ਹਨ, ਇੱਕ ਸਭ ਤੋਂ ਮਹਿੰਗਾ ਹੋ ਸਕਦਾ ਹੈ! July 22, 2026 - Advertisement - Latest article Sikkim Tunnel Blast 2026 :ਕਿਵੇਂ ਬਣਦੀ ਹੈ ਪਹਾੜੀ ਚੱਟਾਨਾਂ ਵਿੱਚ ਮੀਥੇਨ ਗੈਸ , ਇਹ ਕਿੰਨੀ ਘਾਤਕ ਹੈ? July 24, 2026 ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ July 24, 2026 Chandigarh ਦੀਆਂ ਬੱਸਾਂ 'ਚ ਸ਼ੁਰੂ ਹੋਵੇਗੀ UPI ਪੇਮੈਂਟ , QR ਸਕੈਨ ਕਰਕੇ ਮਿਲੇਗੀ ਟਿਕਟ, ਖੁੱਲ੍ਹੇ ਪੈਸਿਆਂ ਦੀ ਨਹੀਂ ਪਵੇਗੀ ਲੋੜ July 24, 2026 Train News : ਅੱਜ ਤੋਂ 7 ਅਗਸਤ ਤੱਕ ਕਈ ਟ੍ਰੇਨਾਂ ਹੋਣਗੀਆਂ ਪ੍ਰਭਾਵਿਤ, ਜਾਣੋ ਕਿਨ੍ਹਾਂ ਨੇ ਬਦਲੇ ਰੂਟ! July 24, 2026 Famous Artist Death: ਸਿਨੇਮਾ ਜਗਤ ਚ ਪਸਰਿਆ ਮਾਤਮ, ਮਸ਼ਹੂਰ ਕਲਾਕਾਰ ਦੀ ਦਰਦਨਾਕ ਮੌਤ, ਟਰੱਕ ਨੇ ਮਾਰੀ ਜ਼ੋਰਦਾਰ ਟੱਕਰ; ਬੁਰੀ ਤਰ੍ਹਾਂ… July 24, 2026