ਮਾਇਆਵਤੀ ਦੇ ਭਤੀਜੇ ਖ਼ਿਲਾਫ਼ ਨਫਰਤੀ ਭਾਸ਼ਣ ਦਾ ਕੇਸ ਦਰਜ – Punjabi Tribune

0
222


ਲਖਨਊ, 28 ਅਪਰੈਲ

ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ’ਚ ਬਹੁਜਨ ਸਮਾਜ ਪਾਰਟੀ ਦੇ ਕੌਮੀ ਕੋਆਰਡੀਨੇਟਰ ਤੇ ਪਾਰਟੀ ਮੁਖੀ ਮਾਇਆਵਤੀ ਦੇ ਭਤੀਜੇ ਆਕਾਸ਼ ਆਨੰਦ ਖ਼ਿਲਾਫ਼ ਨਫਰਤੀ ਭਾਸ਼ਣ ਦੇਣ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਬਸਪਾ ਆਗੂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸੀਤਾਪੁਰ ’ਚ ਇੱਕ ਰੈਲੀ ਦੌਰਾਨ ਆਕਾਸ਼ ਆਨੰਦ ਨੇ ਭਾਜਪਾ ਸਰਕਾਰ ਨੂੰ ‘ਅਤਿਵਾਦੀਆਂ ਦੀ ਸਰਕਾਰ’ ਕਰਾਰ ਦਿੱਤਾ ਸੀ।

 



News Source link