ਮਹਿੰਦਾ ਤੇ ਬੇਸਿਲ ਰਾਜਪਕਸੇ ’ਤੇ ਯਾਤਰਾ ਦੀ ਪਾਬੰਦੀ ਵਧੀ

Must read


ਕੋਲੰਬੋ, 10 ਅਗਸਤ

ਸ੍ਰੀਲਕਾ ਦੇ ਸੁਪਰੀਮ ਕੋਰਟ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਅਤੇ ਉਸ ਦੇ ਛੋਟੇ ਭਰਾ ਤੇ ਸਾਬਕਾ ਵਿੱਤ ਮੰਤਰੀ ਬੇਸਿਲ ਰਾਜਪਕਸੇ ’ਤੇ ਵਿਦੇਸ਼ ਯਾਤਰਾ ਦੀ ਪਾਬੰਦੀ ਦੀ ਮਿਆਦ ਪੰਜ ਸਤੰਬਰ ਤੱਕ ਵਧਾ ਦਿੱਤੀ ਹੈ। ਦੋਵਾਂ ਨੂੰ ਸ੍ਰੀਲੰਕਾ ਦੇ ਮੌਜੂਦਾ ਆਰਥਿਕ ਸੰਕਟ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਅਦਾਲਤ ਨੇ ਤਿੰਨ ਅਗਸਤ ਨੂੰ ਇੱਕ ਵਾਰ ਇਹ ਮਿਆਦ 11 ਅਗਸਤ ਤੱਕ ਲਈ ਵਧਾਈ ਸੀ। ਇੱਕ ਨਿਊਜ਼ ਪੋਰਟਲ ਨੇ ਟਵੀਟ ਕੀਤਾ, ‘ਮਹਿੰਦਾ ਤੇ ਬੇਸਿਲ ’ਤੇ ਲਾਈ ਗਈ ਯਾਤਰਾ ਪਾਬੰਦੀ ਸੁਪਰੀਮ ਕੋਰਟ ਨੇ ਪੰਜ ਸਤੰਬਰ ਤੱਕ ਵਧਾ ਦਿੱਤੀ ਹੈ।’ -ਪੀਟੀਆਈ





News Source link

- Advertisement -

More articles

- Advertisement -

Latest article