ਮਹਿੰਗਾਈ ਦੀ ਮਾਰ: ਆਰਬੀਆਈ ਨੇ ਰੈਪੋ ਦਰ ’ਚ ਵਾਧਾ ਕੀਤਾ, ਕਰਜ਼ਾ ਮਹਿੰਗਾ ਹੋਵੇਗਾ ਤੇ ਈਐੱਮਆਈ ਵਧੇਗੀ

0
307


ਮੁੰਬਈ, 7 ਦਸੰਬਰ

ਭਾਰਤੀ ਰਿਜ਼ਰਵ ਬੈਂਕ ਨੇ ਅੱਜ ਮੁਦਰਾ ਨੀਤੀ ਸਮੀਖਿਆ ਵਿਚ ਨੀਤੀਗਤ ਦਰ ਰੈਪੋ ਨੂੰ 0.35 ਫੀਸਦੀ ਤੋਂ ਵਧਾ ਕੇ 6.25 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਆਰਬੀਆਈ ਨੇ ਇਹ ਕਦਮ ਕੌਮਾਂਤਰੀ ਬੇਯਕੀਨੀ ਵਾਲੇ ਮਾਹੌਲ ਤੇ ਮਹਿੰਗਾਈ ਦੇ ਮੱਦੇਨਜ਼ਰ ਚੁੱਕਿਆ ਹੈ। ਇਸ ਦੇ ਨਾਲ ਹੀ ਕੇਂਦਰੀ ਬੈਂਕ ਨੇ ਚਾਲੂ ਵਿੱਤੀ ਸਾਲ 2022-23 ਲਈ ਕੁੱਲ ਘਰੇਲੂ ਉਤਪਾਦ(ਜੀਡੀਪੀ) ਵਿਕਾਸ ਦਰ ਦਾ ਅਨੁਮਾਨ ਸੱਤ ਫੀਸਦੀ ਤੋਂ ਘਟਾ ਕੇ 6.8 ਫੀਸਦੀ ਕਰ ਦਿੱਤਾ ਹੈ। ਰੈਪੋ ਦਰ ਵਿੱਚ ਵਾਧੇ ਦਾ ਮਤਲਬ ਹੈ ਕਿ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਉਧਾਰ ਲੈਣਾ ਮਹਿੰਗਾ ਹੋਵੇਗਾ ਅਤੇ ਮੌਜੂਦਾ ਕਰਜ਼ਿਆਂ ਦੀ ਮਹੀਨਾਵਾਰ ਕਿਸ਼ਤ (ਈਐੱਮਆਈ) ਵਧੇਗੀ। ਇਸ ਬਾਰੇ ਐਲਾਨ ਅੱਜ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕੀਤਾ।



News Source link

LEAVE A REPLY

Please enter your comment!
Please enter your name here