ਮਹਿਲਾ ਟੀ-20 ਵਿਸ਼ਵ ਕੱਪ: ਭਾਰਤ ਦੀ ਵਿੰਡੀਜ਼ ਨਾਲ ਟੱਕਰ ਅੱਜ

Must read


ਕੇਪਟਾਊਨ: ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਬੁੱਧਵਾਰ ਨੂੰ ਇੱਥੇ ਵੈਸਟ ਇੰਡੀਜ਼ ਦਾ ਸਾਹਮਣਾ ਕਰੇਗੀ। ਉਪ ਕਪਤਾਨ ਸਮ੍ਰਿਤੀ ਮੰਧਾਨਾ ਸੱਟ ਕਾਰਨ ਪਾਕਿਸਤਾਨ ਖ਼ਿਲਾਫ਼ ਪਲੇਠੇ ਮੈਚ ਵਿੱਚ ਖੇਡ ਨਹੀਂ ਸਕੀ ਸੀ। ਇਸ ਸਟਾਰ ਸਲਾਮੀ ਬੱਲੇਬਾਜ਼ ਦੀ ਵੈਸਟ ਇੰਡੀਜ਼ ਖ਼ਿਲਾਫ਼ ਟੀਮ ਵਿੱਚ ਵਾਪਸੀ ਦੀ ਪੂਰੀ ਸੰਭਾਵਨਾ ਹੈ। ਵਿੰਡੀਜ਼ ਨੂੰ ਆਪਣੇ ਪਹਿਲੇ ਮੁਕਾਬਲੇ ਵਿੱਚ ਇੰਗਲੈਂਡ ਤੋਂ ਵੱਡੀ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਨੇ ਲਗਾਤਾਰ 14 ਮੈਚ ਹਾਰੇ ਹਨ। ਜੇਕਰ ਉਹ ਭਾਰਤ ਖ਼ਿਲਾਫ਼ ਮੈਚ ਹਾਰ ਜਾਂਦੀ ਹੈ ਤਾਂ ਉਹ ਸੈਮੀਫਾਈਨਲ ਦੀ ਦੌੜ ਵਿੱਚੋਂ ਲਗਪਗ ਬਾਹਰ ਹੋ ਜਾਵੇਗੀ। ਭਾਰਤੀ ਟੀਮ ਨੇ ਹਾਲ ਹੀ ਵਿੱਚ ਤਿਕੋਣੀ ਲੜੀ ਦੌਰਾਨ ਵੈਸਟ ਇੰਡੀਜ਼ ਨੂੰ ਦੋ ਵਾਰ ਹਰਾਇਆ ਹੈ। -ਪੀਟੀਆਈ





News Source link

- Advertisement -

More articles

- Advertisement -

Latest article