ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ: ਬੰਗਲਾਦੇਸ਼ ਨੇ ਸਕਾਟਲੈਂਡ ਨੂੰ 16 ਦੌੜਾਂ ਨਾਲ ਹਰਾਇਆ

Must read


ਸ਼ਾਰਜਾਹ, 3 ਅਕਤੂਬਰ

ਬੰਗਲਾਦੇੇਸ਼ ਨੇ ਅੱਜ ਇੱਥੇ ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਉਦਘਾਟਨੀ ਮੁਕਾਬਲੇ ’ਚ ਸਕਾਟਲੈਂਡ ਨੂੰ 16 ਦੌੜਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ੋਭਨਾ ਮੋਸਤਾਰੀ ਦੀਆਂ 36 ਦੌੜਾਂ ਤੇ ਸ਼ਤੀ ਰਾਣੀ ਦੀਆਂ 29 ਦੌੜਾਂ ਸਦਕਾ 20 ਓਵਰਾਂ ’ਚ ਸੱਤ ਵਿਕਟਾਂ ਗੁਆ ਕੇ 119 ਦੌੜਾਂ ਬਣਾਈਆਂ। ਜਦਕਿ ਜਿੱਤ ਲਈ 120 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਕਾਟਲੈਂਡ ਦੀ ਮਹਿਲਾ ਕ੍ਰਿਕਟ ਟੀਮ ਸੱਤ ਵਿਕਟਾਂ ਗੁਆ ਕੇ 103 ਦੌੜਾਂ ਹੀ ਬਣਾ ਸਕੀ। ਇਸੇ ਦੌਰਾਨ ਇੱਕ ਹੋਰ ਮੈਚ ਵਿੱਚ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਨੇ ਸ੍ਰੀਲੰਕਾ ’ਤੇ 31 ਦੌੜਾਂ ਨਾਲ ਜਿੱਤ ਦਰਜ ਕੀਤੀ। ਪਾਕਿਸਤਾਨ ਨੇ ਪਹਿਲਾਂ ਖੇਡਦਿਆਂ 20 ਓਵਰਾਂ ’ਚ 116 ਦੌੜਾਂ ਬਣਾਈਆਂ, ਜਿਸ ਦੇ ਜਵਾਬ ’ਚ ਸ੍ਰੀਲੰਕਾ ਟੀਮ ਸਿਰਫ 85 ਦੌੜਾਂ ਹੀ ਬਣਾ ਸਕੀ।   –ਪੀਟੀਆਈ 



News Source link

- Advertisement -

More articles

- Advertisement -

Latest article