ਮਹਿਲਾ ਏਸ਼ੀਆ ਕੱਪ: ਭਾਰਤ ਨੇ ਯੂਏਈ ਨੂੰ 104 ਦੌੜਾਂ ਨਾਲ ਹਰਾਇਆ

Must read


ਸਿਲਹਟ, 4 ਅਕਤੂਬਰ

ਜੈਮੀਮਾ ਰੌਡਰਿਗਜ਼ ਅਤੇ ਦੀਪਤੀ ਸ਼ਰਮਾ ਦੇ ਨੀਮ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਮਹਿਲਾ ਟੀ-20 ਏਸ਼ੀਆ ਕੱਪ ਵਿੱਚ ਯੂਏਈ ਨੂੰ 104 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 178 ਦੌੜਾਂ ਬਣਾਈਆਂ। ਯੂਏਈ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਪੰਜ ਓਵਰਾਂ ਵਿੱਚ ਹੀ 20 ਦੌੜਾਂ ਦੇ ਕੇ ਤਿੰਨ ਵਿਕਟਾਂ ਲੈ ਲਈਆਂ ਸਨ ਪਰ ਇਸ ਮਗਰੋਂ ਜੈਮੀਮਾ (45 ਗੇਂਦਾਂ ’ਚ ਨਾਬਾਦ 75) ਅਤੇ ਦੀਪਤੀ (49 ਗੇਂਦਾਂ ਵਿੱਚ 64) ਨੇ 13.3 ਓਵਰਾਂ ਵਿੱਚ 128 ਦੌੜਾਂ ਜੋੜ ਕੇ ਭਾਰਤ ਨੂੰ 178 ਦੌੜਾਂ ਦੇ ਵੱਡੇ ਸਕੋਰ ਤੱਕ ਪਹੁੰਚਾਇਆ। -ਪੀਟੀਆਈ





News Source link

- Advertisement -

More articles

- Advertisement -

Latest article