35.6 C
Patiāla
Sunday, June 21, 2026

ਮਹਾਰਾਸ਼ਟਰ ਭੂਸ਼ਣ ਪੁਰਸਕਾਰ ਸਮਾਗਮ ਦੌਰਾਨ ਲੂ ਲੱਗਣ ਕਾਰਨ 12 ਮੌਤਾਂ ਤੇ 20 ਹਸਪਤਾਲ ’ਚ ਭਰਤੀ

Must read


ਠਾਣੇ (ਮਹਾਰਾਸ਼ਟਰ), 17 ਅਪਰੈਲ

ਨਵੀ ਮੁੰਬਈ ਵਿੱਚ ਕਰਵਾਏ ‘ਮਹਾਰਾਸ਼ਟਰ ਭੂਸ਼ਣ’ ਪੁਰਸਕਾਰ ਸਮਾਰੋਹ ਦੌਰਾਨ ਲੂ ਲੱਗਣ ਕਾਰਨ ਬਿਮਾਰ ਹੋਏ 20 ਵਿਅਕਤੀ ਹਸਪਤਾਲ ‘ਚ ਭਰਤੀ ਹਨ। ਸਮਾਗਮ ਦੌਰਾਨ ਭਿਆਨਕ ਗਰਮੀ ਦੀ ਲਪੇਟ ‘ਚ ਆਉਣ ਨਾਲ ਘੱਟੋ-ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ। ਐਤਵਾਰ ਨੂੰ ਖਾਰਘਰ ਇਲਾਕੇ ‘ਚ 306 ਏਕੜ ਜ਼ਮੀਨ ‘ਤੇ ਹੋਏ ਪ੍ਰੋਗਰਾਮ ‘ਚ ਲੱਖਾਂ ਲੋਕ ਪਹੁੰਚੇ ਸਨ। ਰਾਏਗੜ੍ਹ ਦੇ ਜ਼ਿਲ੍ਹਾ ਸੂਚਨਾ ਅਧਿਕਾਰੀ ਮੁਤਾਬਕ 44 ਵਿਅਕਤੀਆਂ ਨੂੰ ਖਾਰਘਰ ਦੇ ਆਲੇ-ਦੁਆਲੇ ਦੇ ਪੰਜ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ’ਚੋ 20 ਦਾ ਹਾਲੇ ਵੀ ਇਲਾਜ ਚੱਲ ਰਿਹਾ ਹੈ।



News Source link

- Advertisement -

More articles

- Advertisement -

Latest article