ਮਹਾਰਾਸ਼ਟਰ: ਦੋਪਹੀਆ ਵਾਹਨ ਚੋਰੀ ਦੇ ਸ਼ੱਕ ਕਾਰਨ ਦਲਿਤ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ

0
199


ਜਾਲਨਾ, 27 ਅਗਸਤ

ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਦੀ ਬਦਨਪੁਰ ਤਹਿਸੀਲ ਵਿੱਚ ਦੋਪਹੀਆ ਵਾਹਨ ਚੋਰੀ ਕਰਨ ਦੇ ਸ਼ੱਕ ਕਾਰਨ 25 ਸਾਲਾਂ ਦੇ ਇੱਕ ਦਲਿਤ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਦੱਸਿਆ ਕਿ ਅੱਜ (ਐਤਵਾਰ ਨੂੰ) ਇਸ ਸਬੰਧ ’ਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨਿਚਰਵਾਰ ਰਾਤ ਜਵਾਸਖੇੜਾ ਪਿੰਡ ਵਿੱਚ ਵਾਪਰੀ। ਅਧਿਕਾਰੀ ਨੇ ਦੱਸਿਆ, ‘‘ਫੜੇ ਗਏ ਚਾਰ ਵਿਅਕਤੀਆਂ ਨੂੰ ਸ਼ੱਕ ਸੀ ਕਿ ਸਿਧਾਰਥ ਮੰਡਾਲੇ ੲਿੱਕ ਦੋਪਹੀਆ ਵਾਹਨ ਚੋਰੀ ਕਰ ਰਿਹਾ ਹੈ। ਮੁਲਜ਼ਮਾਂ ਨੇ ਉਸ ਨੂੰ ਫੜ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਫਿਰ ਖੱਡ ਵਿੱਚ ਸੁੱਟ ਦਿੱਤਾ। ਅਧਿਕਾਰੀ ਮੁਤਾਬਕ ਫੜੇ ਗਏ ਚਾਰੇ ਮੁਲਜ਼ਮ ਜਾਲਨਾ ਤਹਿਸੀਲ ਵਿੱਚ ਦਾਰੇਗਾਓਂ ਦੇ ਵਸਨੀਕ ਹਨ। ਮਾਮਲੇ ਸਬੰਧੀ ਕੇਸ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੀਟੀਆਈ



News Source link