ਮਹਾਰਾਸ਼ਟਰ: ਗੈਸ ਕਟਰ ਨਾਲ ਏਟੀਐੱਮ ਕੱਟ ਰਹੇ ਸਨ ਚੋਰ, ਅੱਗ ਲੱਗਣ ਕਾਰਨ 21 ਲੱਖ ਰੁਪਏ ਸੁਆਹ ਹੋਏ

0
210


ਠਾਣੇ, 15 ਜਨਵਰੀ

ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਚੋਰਾਂ ਨੇ ਗੈਸ ਕਟਰ ਨਾਲ ਏਟੀਐੱਮ ਨੂੰ ਕੱਟ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਅੱਗ ਲੱਗ ਗਈ, ਜਿਸ ਕਾਰਨ ਉਸ ਵਿਚ ਰੱਖੀ 21 ਲੱਖ ਰੁਪਏ ਦੀ ਨਕਦੀ ਸੜ ਕੇ ਸੁਆਹ ਹੋ ਗਈ। ਇਹ ਘਟਨਾ 13 ਜਨਵਰੀ ਦੀ ਅੱਧੀ ਰਾਤ ਨੂੰ ਡੋਂਬੀਵਾਲੀ ਟਾਊਨਸ਼ਿਪ ਦੇ ਵਿਸ਼ਨੂੰ ਨਗਰ ਇਲਾਕੇ ‘ਚ ਸਥਿਤ ਸਰਕਾਰੀ ਬੈਂਕ ਦੇ ਏਟੀਐੱਮ ਬੂਥ ‘ਤੇ ਵਾਪਰੀ। ਰਾਤ ਡੇਢ ਤੋਂ ਦੋ ਵਜੇ ਦੇ ਦਰਮਿਆਨ ਅਣਪਛਾਤੇ ਵਿਅਕਤੀ ਏਟੀਐੱਮ ਬੂਥ ਦੇ ਸ਼ਟਰ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋ ਗਏ ਅਤੇ ਗੈਸ ਕਟਰ ਨਾਲ ਏਟੀਐੱਮ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜ਼ਿਆਦਾ ਗਰਮੀ ਪੈਣ ਕਾਰਨ ਅੱਗ ਲੱਗ ਗਈ।ਮਸ਼ੀਨ ਵਿੱਚ ਰੱਖੇ ਕਰੀਬ 21,11,800 ਰੁਪਏ ਨੂੰ ਅੱਗ ਲੱਗ ਗਈ।



News Source link