ਮਹਾਰਾਸ਼ਟਰ: ਕਾਂਗਰਸ ਪ੍ਰਧਾਨ ਨੇ ਭਾਜਪਾ ’ਤੇ ਨਿਸ਼ਾਨੇ ਸੇਧੇ – Punjabi Tribune

0
156


ਮੁੰਬਈ,17 ਨਵੰਬਰ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਰਐਸਐਸ ਦੇ ਗੜ੍ਹ ਨਾਗਪੁਰ ਵਿਚ ਚੋਣ ਰੈਲੀ ਦੌਰਾਨ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਮਹਾਰਾਸ਼ਟਰ ਲਈ ਇਹ ਬਹੁਤ ਮਹੱਤਵਪੂਰਨ ਚੋਣ ਹੈ। ਇਹ ਲੋਕਾਂ ਵਲੋਂ ਚੁਣੀ ਗਈ ਸਰਕਾਰ ਨਹੀਂ ਹੈ। ਇਹ ਸਰਕਾਰ ਲੋਕਾਂ ਨੂੰ ਡਰਾ ਧਮਕਾ ਕੇ ਬਣਾਈ ਗਈ ਹੈ। ਇਸ ਸਰਕਾਰ ਦੇ ਆਗੂ ਤੇ ਮੰਤਰੀ ਭਾਜਪਾ ਤੋਂ ਡਰਦੇ ਹਨ, ਇਸ ਲਈ ਭਾਜਪਾ ਵੀ ਇਨ੍ਹਾਂ ਆਗੂਆਂ ਨੂੰ ਗ਼ੁਲਾਮ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਜੇਕਰ ਇੱਥੇ ਚੰਗੀ ਸਰਕਾਰ ਬਣੀ ਤਾਂ ਤੁਹਾਡਾ ਸਾਰਿਆਂ ਦਾ ਆਤਮ ਸਨਮਾਨ ਹੋਰ ਮਜ਼ਬੂਤ ​​ਹੋਵੇਗਾ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 20 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ।



News Source link