ਮੁੰਬਈ, 15 ਸਤੰਬਰ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਕਿਹਾ ਕਿ ਸੂਬੇ ’ਚ ਵਿਧਾਨ ਸਭਾ ਚੋਣਾਂ ਨਵੰਬਰ ਦੇ ਦੂਜੇ ਹਫ਼ਤੇ ਹੋ ਸਕਦੀਆਂ ਹਨ ਅਤੇ ਸੱਤਾਧਾਰੀ ਸਹਿਯੋਗੀ ਦਲਾਂ ਵਿਚਾਲੇ ਸੀਟ ਵੰਡ ਫਾਰਮੂਲੇ ਨੂੰ ਅਗਲੇ ਅੱਠ ਦਸ ਦਿਨਾਂ ਅੰਦਰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਸ਼ਿੰਦੇ ਨੇ ਮੁੰਬਈ ’ਚ ਆਪਣੀ ਅਧਿਕਾਰਤ ਰਿਹਾਇਸ਼ ‘ਵਰਸ਼ਾ’ ’ਤੇ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਦੌਰਾਨ ਆਖਿਆ ਕਿ 288 ਮੈਂਬਰੀ ਸੂਬਾਈ ਵਿਧਾਨ ਸਭਾ ਲਈ ਚੋਣਾਂ ਦੋ ਪੜਾਆਂ ਵਿੱੱਚ ਕਰਵਾਉਣੀਆਂ ਸਹੀ ਰਹਿਣਗੀਆਂ। ਸ਼ਿੰਦੇ ਨੇ ਇਹ ਵੀ ਆਖਿਆ ਕਿ ਮੁੰਬਈ ਨੂੰ ਝੁੱਗੀ-ਝੌਂਪੜੀ ਮੁਕਤ ਬਣਾਉਣਾ ਅਤੇ ਸਭ ਲਈ ਘਰ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਸਰਕਾਰ ਦਾ ਟੀਚਾ ਹੈ। -ਪੀਟੀਆਈ