ਮਹਾਂਕੁੰਭ ਨਗਰ, 8 ਫਰਵਰੀ
ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਅੱਜ ਇੱਥੇ ਸੰਗਮ ਵਿੱਚ ਇਸ਼ਨਾਨ ਕੀਤਾ। ਦੋਵੇਂ ਮੁੱਖ ਮੰਤਰੀਆਂ ਨਾਲ ਉਨ੍ਹਾਂ ਦੀਆਂ ਪਤਨੀਆਂ ਵੀ ਸਨ। ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਵੀ ਸੰਗਮ ਵਿੱਚ ਡੁਬਕੀ ਲਾਈ ਅਤੇ ਦੇਸ਼ ਵਾਸੀਆਂ ਦੀ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਸੰਗਮ ਵਿੱਚ ਇਸ਼ਨਾਨ ਕਰਨ ਮਗਰੋਂ ਕਿਹਾ, ‘ਇਹ ਮਹਾਂਕੁੰਭ ਸਾਡੇ ਸੱਭਿਆਚਾਰ ਅਤੇ ਵਿਰਾਸਤ ਦਾ ਪ੍ਰਤੀਕ ਹੈ। ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ 144 ਸਾਲਾਂ ਬਾਅਦ ਆਏ ਇਸ ਮਹਾਂਕੁੰਭ ਵਿੱਚ ਡੁਬਕੀ ਲਾਈ ਹੈ। ਇਸ ਸ਼ਾਨਦਾਰ ਸਮਾਗਮ ਲਈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਧੰਨਵਾਦ ਕਰਦਾ ਹਾਂ।’ ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਸੰਗਮ ਵਿੱਚ ਇਸ਼ਨਾਨ ਕਰਨ ਮਗਰੋਂ ਕਿਹਾ, ‘ਅੱਜ ਮੈਂ ਪਵਿੱਤਰ ਸਥਾਨ ਪ੍ਰਯਾਗਰਾਜ ਦੀ ਧਰਤੀ ’ਤੇ ਆਇਆ ਹਾਂ। ਇੱਥੇ ਸਾਰੇ ਸੂਬਾ ਵਾਸੀਆਂ ਵੱਲੋਂ ਇਸ਼ਨਾਨ ਕੀਤਾ ਅਤੇ ਰਾਜ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਦੇ ਰੌਸ਼ਨ ਭਵਿੱਖ ਤੇ ਸਮਾਜ ਦੇ ਸਾਰੇ ਵਰਗਾਂ ਦੀ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ।’
ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਐਕਸ ’ਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਮਾਂ ਗੰਗਾ, ਯਮੁਨਾ ਅਤੇ ਸਰਸਵਤੀ ਦੇ ਆਸ਼ੀਰਵਾਦ ਨਾਲ ਸਾਰਿਆਂ ਦੇ ਜੀਵਨ ਵਿੱਚ ਖੁਸ਼ਹਾਲੀ ਅਤੇ ਸੁੱਖ-ਸ਼ਾਂਤੀ ਹੋਵੇ।’ ਅਧਿਕਾਰਤ ਬਿਆਨ ਅਨੁਸਾਰ ਇਸ ਮੌਕੇ ਠਾਕੁਰ ਨੇ ਸੰਗਮ ’ਤੇ ਪੂਜਾ ਕੀਤੀ ਅਤੇ ਸਾਰਿਆਂ ਦੀ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਮਹਾਂਕੁੰਭ ਨੂੰ ‘ਏਕਤਾ ਦਾ ਮਹਾਂਕੁੰਭ’ ਅਤੇ ਭਾਰਤੀ ਸੱਭਿਆਚਾਰ ਤੇ ਆਸਤਾ ਦਾ ਪ੍ਰਤੀਕ ਦੱਸਿਆ। -ਪੀਟੀਆਈ
The post ਮਹਾਂਕੁੰਭ: ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀਆਂ ਵੱਲੋਂ ਸੰਗਮ ’ਚ ਇਸ਼ਨਾਨ appeared first on Punjabi Tribune.
News Source link
#ਮਹਕਭ #ਰਜਸਥਨ #ਤ #ਮਧ #ਪਰਦਸ਼ #ਦ #ਮਖ #ਮਤਰਆ #ਵਲ #ਸਗਮ #ਚ #ਇਸ਼ਨਨ