ਮਲਕਪੁਰ ਟੀਮ ਨੇ ਵਾਲੀਬਾਲ ਟੂਰਨਾਮੈਂਟ ਜਿੱਤਿਆ

0
196


ਪੱਤਰ ਪ੍ਰੇਰਕ

ਲਾਲੜੂ, 9 ਨਵੰਬਰ

ਇਥੋਂ ਨਜ਼ਦੀਕੀ ਪਿੰਡ ਕਸੌਲੀ ਵਿੱਚ ਸਪੋਰਟਸ ਕਲੱਬ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਾਲੀਵਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਵਿੱਚ ਮਲਕਪੁਰ ਦੀ ਟੀਮ ਨੇ ਪਹਿਲਾ ਤੇ ਧਰਮਗੜ੍ਹ ਦੇ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਕਲੱਬ ਪ੍ਰਧਾਨ ਸੰਜੀਵ ਕੁਮਾਰ, ਪ੍ਰਬੰਧਕ ਗੁਰਦੀਪ ਸਿੰਘ, ਵਰਿੰਦਰ ਬਾਛਲ, ਸਾਬਕਾ ਸਰਪੰਚ ਹਰਜਿੰਦਰ ਸਿੰਘ, ਮਨਿੰਦਰ ਸਿੰਘ ਬਾਛਲ, ਗੁਲਸ਼ਨ ਕਸੌਲੀ ਨੇ ਦੱਸਿਆ ਕਿ ਇਕ ਰੋਜ਼ਾ ਵਾਲੀਵਾਲ ਟੂਰਨਾਮੈਂਟ ਉਨ੍ਹਾਂ ਦੇ ਕਲੱਬ ਵਲੋਂ ਸਮੁੱਚੇ ਪਿੰਡ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਨਾਲ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਤੋਰਨ ਦਾ ਉਪਰਾਲਾ ਕੀਤਾ ਗਿਆ। 





News Source link

LEAVE A REPLY

Please enter your comment!
Please enter your name here