ਮਮਤਾ ਵੱਲੋਂ ਬੰਗਾਲ ਦੇ 21 ਲੱਖ ਮਨਰੇਗਾ ਮਜ਼ਦੂਰਾਂ ਦੀ ਅਦਾਇਗੀ ਦਾ ਐਲਾਨ

Must read


ਕੋਲਕਾਤਾ, 3 ਫਰਵਰੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਐਲਾਨ ਕੀਤਾ ਕਿ ਟੀਐੱਮਸੀ ਸਰਕਾਰ 21 ਫਰਵਰੀ ਤੱਕ ਸੂਬੇ ਦੇ 21 ਲੱਖ ਮਨਰੇਗਾ ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿੱਚ ਫੰਡਾਂ ਦੀ ਅਦਾਇਗੀ ਕਰ ਦੇਵੇਗੀ। ਤ੍ਰਿਣਮੂਲ ਕਾਂਗਰਸ ਸੁਪਰੀਮੋ ਕੇਂਦਰ ਸਰਕਾਰ ਤੋਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦੀ ‘ਬਕਾਇਆ ਰਾਸ਼ੀ’ ਰਿਲੀਜ਼ ਕਰਵਾਉਣ ਲਈ ਸ਼ੁੱਕਰਵਾਰ ਤੋਂ ਸ਼ਹਿਰ ਦੇ ਬੀਆਰ ਅੰਬੇਡਕਰ ਬੁੱਤ ਸਾਹਮਣੇ ਧਰਨੇ ’ਤੇ ਬੈਠੀ ਹੈ। ਸਾਬਕਾ ਭਾਰਤੀ ਕ੍ਰਿਕਟਰ ਤੇ ਸਿਆਸਤਦਾਨ ਕੀਰਤੀ ਆਜ਼ਾਦ ਅਤੇ ਸਮਾਜਿਕ ਕਾਰਕੁਨ ਯੋਗੇਂਦਰ ਯਾਦਵ ਨੇ ਵੀ ਅੱਜ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ। -ਪੀਟੀਆਈ



News Source link

- Advertisement -

More articles

- Advertisement -

Latest article