ਮਨੀ ਲਾਂਡਰਿੰਗ: ਅਦਾਕਾਰਾ ਜੈਕੁਲਿਨ ਨੂੰ ਪੇਸ਼ੀ ਤੋਂ ਰਾਹਤ

Must read


ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਜੈਕੁਲਿਨ ਫਰਨਾਂਡੇਜ਼ ਅਤੇ ਨੌਸਰਬਾਜ਼ ਸੁਕੇਸ਼ ਚੰਦਰਸ਼ੇਖਰ ਖ਼ਿਲਾਫ਼ ਚੱਲ ਰਹੇ ਮਨੀ ਲਾਂਡਰਿੰਗ ਦੇ ਕੇਸ ਵਿੱਚ ਬੌਲੀਵੁੱਡ ਅਦਾਕਾਰਾ ਨੂੰ ਅੱਜ ਪੇਸ਼ੀ ਤੋਂ ਰਾਹਤ ਦਿੱਤੀ। ਵਧੀਕ ਸੈਸ਼ਨ ਜੱਜ ਸ਼ੈਲੇਂਦਰ ਮਲਿਕ ਨੇ ਕੇਸ ਦੀ ਸੁਣਵਾਈ 15 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਇਸੇ ਦੌਰਾਨ ਅਦਾਲਤ 25 ਜਨਵਰੀ ਨੂੰ ਅਦਾਕਾਰਾ ਵੱਲੋਂ ਵਿਦੇਸ਼ ਜਾਣ ਸਬੰਧੀ ਦਾਇਰ ਕੀਤੀ ਗਈ ਅਰਜ਼ੀ ’ਤੇ ਸੁਣਵਾਈ ਕਰੇਗੀ। ਇਸ ਤੋਂ ਪਹਿਲਾਂ ਜੱਜ ਨੇ ਈਡੀ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਪੇਸ਼ੇਵਰ ਕੰਮ ਲਈ ਮਹੀਨੇ ਦੇ ਆਖ਼ਰੀ ਹਫ਼ਤੇ ਦੁਬਈ ਜਾਣ ਦੀ ਜੈਕੁਲਿਨ ਦੀ ਅਰਜ਼ੀ ’ਤੇ ਆਪਣਾ ਜਵਾਬ ਦਾਖ਼ਲ ਕਰੇ। ਅਦਾਕਾਰਾ ਨੇ ਅਦਾਲਤ ਦੀ ਸਲਾਹ ’ਤੇ ਪਰਿਵਾਰ ਨੂੰ ਮਿਲਣ ਲਈ ਵਿਦੇਸ਼ ਜਾਣ ਦੀ ਆਗਿਆ ਮੰਗਣ ਵਾਲੀ ਅਰਜ਼ੀ 22 ਦਸੰਬਰ ਨੂੰ ਵਾਪਸ ਲੈ ਲਈ ਸੀ। -ਪੀਟੀਆਈ



News Source link

- Advertisement -

More articles

- Advertisement -

Latest article