ਮਨੀਪੁਰ: ਹਮਲਾਵਰਾਂ ਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ, ਕਮਾਂਡੋ ਜ਼ਖ਼ਮੀ

0
250


ਚੂਰਾਚਾਂਦਪੁਰ/ਇੰਫਾਲ, 30 ਦਸੰਬਰ

ਮਨੀਪੁਰ ਦੇ ਮੋਰੇਹ ਕਸਬੇ ਵਿੱਚ ਹਥਿਆਬੰਦ ਹਮਲਾਵਰਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਅੱਜ ਭਾਰੀ ਗੋਲੀਬਾਰੀ ਹੋਈ ਜਿਸ ਕਾਰਨ ਇਕ ਪੁਲੀਸ ਕਮਾਂਡੋ ਜ਼ਖ਼ਮੀ ਹੋ ਗਿਆ। ਇਹ ਘਟਨਾ ਦੁਪਹਿਰ ਬਾਅਦ 3.50 ਵਜੇ ਵਾਪਰੀ। ਚਸ਼ਮਦੀਦਾਂ ਅਨੁਸਾਰ ਪੁਲੀਸ ਕਮਾਡੋਜ਼ ਦੀਆਂ ਗੱਡੀਆਂ ਸਰਹੱਦੀ ਕਸਬੇ ਮੋਰੇਹ ਤੋਂ ਲੰਘ ਰਹੀਆਂ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਇਹ ਕਾਫਲਾ ਇੰਫਾਲ-ਮੋਰੇਹ ਸੜਕ ਰਾਹੀਂ ਪਿੰਡ ਐੱਮ ਚਾਨੋਹ ਕੋਲੋਂ ਲੰਘ ਰਿਹਾ ਸੀ ਤਾਂ ਗੋਲੀ ਦਾ ਛੱਰਾ ਪੁਲੀਸ ਕਮਾਂਡੋ ਨੂੰ ਵੱਜਿਆ। ਜ਼ਖ਼ਮੀ ਕਮਾਂਡੋ ਦੀ ਪਛਾਣ ਪੋਨਖਾਲੁੰਗ ਵਜੋਂ ਹੋਈ ਹੈ ਜੋ 5 ਆਈਆਰਬੀ ’ਚ ਤਾਇਨਾਤ ਹੈ। ਉਸ ਨੂੰ 5 ਅਸਾਮ ਰਾਈਫਲਜ਼ ਕੈਂਪ ਵਿੱਚ ਦਾਖਲ ਕਰਵਾਇਆ ਗਿਆ ਹੈ।



News Source link