ਮਨੀਪੁਰ ਵਿੱਚ ਫੌਜ ਦਾ ਅਧਿਕਾਰੀ ਅਗਵਾ

Must read


ਇੰਫਾਲ, 8 ਮਾਰਚ

ਭਾਰਤੀ ਫ਼ੌਜ ਦੇ ਇੱਕ ਅਧਿਕਾਰੀ ਨੂੰ ਮਨੀਪੁਰ ਦੇ ਥਾਊਬਲ ਜ਼ਿਲ੍ਹੇ ’ਚ ਸਥਿਤ ਉਸ ਦੇ ਘਰ ਤੋਂ ਸਮਾਜ ਵਿਰੋਧੀ ਅਨਸਰਾਂ ਨੇ ਅਗਵਾ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ‘ਜੂਨੀਅਰ ਕਮਿਸ਼ਨਡ ਆਫਿਸਰ’ (ਜੇਸੀਓ) ਦੀ ਪਛਾਣ ਚਰਾਂਗਪਟ ਮਮਾਂਗ ਲੇਕਈ ਵਾਸੀ ਕੋਨਸਾਮ ਖੇੜਾ ਸਿੰਘ ਵਜੋਂ ਹੋਈ ਹੈ। ਵਾਰਦਾਤ ਮੌਕੇ ਉਹ ਛੁੱਟੀ ’ਤੇ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਨੌਂ ਵਜੇ ਕੁੱਝ ਵਿਅਕਤੀ ਉਸ ਦੇ ਘਰ ’ਚ ਦਾਖ਼ਲ ਹੋਏ ਅਤੇ ਉਸ ਨੂੰ ਫੜ ਕੇ ਜ਼ਬਰਦਸਤੀ ਗੱਡੀ ’ਚ ਬਿਠਾ ਲਿਆ ਅਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਫ਼ੌਜੀ ਅਧਿਕਾਰੀ ਨੂੰ ਅਗਵਾ ਕਰਨ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ ਪਰ ਸ਼ੁਰੂਆਤੀ ਰਿਪੋਰਟ ਅਨੁਸਾਰ ਇਹ ਫਿਰੌਤੀ ਦਾ ਮਾਮਲਾ ਲੱਗਦਾ ਹੈ ਕਿਉਂਕਿ ਉਸ ਦੇ ਪਰਿਵਾਰ ਨੂੰ ਪਹਿਲਾਂ ਵੀ ਅਜਿਹੀਆਂ ਧਮਕੀਆਂ ਮਿਲੀਆਂ ਸੀ। ਸੂਚਨਾ ਮਿਲਣ ’ਤੇ ਜੇਸੀਓ ਨੂੰ ਛੁਡਾਉਣ ਲਈ ਸਾਰੀਆਂ ਸੁਰੱਖਿਆ ਏਜੰਸੀਆਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ

 



News Source link
#ਮਨਪਰ #ਵਚ #ਫਜ #ਦ #ਅਧਕਰ #ਅਗਵ

- Advertisement -

More articles

- Advertisement -

Latest article