ਮਨੀਪੁਰ ਵਿਚ ਰਾਈਫ਼ਲ,ਗ੍ਰਨੇਡ ਅਤੇ ਆਰਪੀਜੀ ਗੋਲੇ ਜ਼ਬਤ

Must read


ਇੰਫ਼ਾਲ, 23 ਸਤੰਬਰ

ਮਨੀਪੁਰ ਦੇ ਬਿਸ਼ਣੁਪੁਰ ਜ਼ਿਲ੍ਹੇ ਵਿਚ ਇਕ ਰਾਈਫ਼ਲ, ਕਈ ਗ੍ਰਨੇਡ ਅਤੇ ਆਰਪੀਜੀ ਗੋਲੇ ਜ਼ਬਤ ਕੀਤੇ ਗਏ ਹਨ। ਪੁਲੀਸ ਅਧਿਕਾਰੀਆਂ ਨੇ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੋਮਵਾਰ ਨੂੰ ਜ਼ਿਲ੍ਹੇ ਦੀ ਮਾਚਿਨ ਮਾਨੋ ਪਹਾੜੀਆਂ ਵਿਚ ਤਲਾਸ਼ੀ ਮੁਹਿੰਮ ਦੇ ਦੌਰਾਨ ਰਾਈਫ਼ਲ ਅਤੇ ਵਿਸਫ਼ੋਟਕ ਜ਼ਬਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਕ ਮੈਗਜ਼ਿਨ ਨਾਲ ਰਾਈਫ਼ਲ, ਦੋ ਰਾਕੇਟ ਦੇ ਗੋਲੇ, ਆਰਪੀਜੀ ਚਾਰਜਰ, ਤਿੰਨ ਐੱਚਈ ਹੱਥਗੋਲੇ ਅਤੇ ਇਕ ਚੀਨੀ ਹੱਥਗੋਲਾ ਬਰਾਮਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਨੀਪੁਰ ਵਿਚ ਇੰਫ਼ਾਲ ਘਾਟੀ ਦੇ ਮੇਅਤੀ ਸਮੁਦਾਇ ਅਤੇ ਨਜ਼ਦੀਕੀ ਪਹਾੜੀ ਇਲਾਕਿਆਂ ਵਿਚ ਰਹਿਣ ਵਾਲੇ ਕੁਕੀ ਸਮੁਦਾਇ ਦੇ ਵਿਚਕਾਰ ਜਾਰੀ ਜਾਤੀਗਤ ਹਿੰਸਾ ਵਿਚ 200 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। -ਪੀਟੀਆਈ



News Source link

- Advertisement -

More articles

- Advertisement -

Latest article