ਮਜੀਠਾ: ਪਿੰਡ ਗਾਲੋਵਾਲੀ ਦੇ ਨੌਜਵਾਨ ਦਾ ਗਲ ਵੱਢਿਆ: ਸਰਪੰਚ ਸਣੇ ਕਈਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ

0
347


ਰਾਜਨ ਮਾਨ

ਮਜੀਠਾ, 19 ਜੁਲਾਈ

ਮਾਮੂਲੀ ਤਕਰਾਰ ਕਾਰਨ ਪਿੰਡ ਗਾਲੋਵਾਲੀ ਕੁੱਲੀਆਂ ਮੌਜੂਦਾ ਸਰਪੰਚ ਤੇ ਉਸ ਦੇ ਸਾਥੀਆਂ ਨੇ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਗਲਾ ਵੱਢ ਦਿੱਤਾ। ਪਿੰਡ ਵਿੱਚ ਜਨਮ ਦਿਨ ਦੀ ਪਾਰਟੀ ਤੋਂ ਆ ਰਹੇ ਪਵਨਜੀਤ ਸਿੰਘ ’ਤੇ ਅਜੈ, ਸੂਰਜ, ਸੰਜੇ ਅਤੇ ਸਰਪੰਚ ਦੀਪਕ ਵਿਚਕਾਰ ਵਿਚਕਾਰ ਤਕਰਾਰ ਹੋ ਗਿਆ ਅਤੇ ਅਜੇ ‘ਤੇ ਉਸ ਦੇ ਸਾਥੀਆਂ ਨੇ ਪਵਨਜੀਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਪਵਨਜੀਤ ਦੇ ਭਰਾ ਕਰਨਜੀਤ ਸਿੰਘ ਥਾਣਾ ਮਜੀਠਾ ਵਿਖੇ ਬਿਆਨ ਦਰਜ ਕਰਾਉਂਦਿਆਂ ਦੱਸਿਆ ਕਿ ਪਿੰਡ ‘ਚ ਹੀ ਕਰਨ ਦੀ ਲੜਕੀ ਦੇ ਜਨਮ ਦਿਨ ਦੀ ਪਾਰਟੀ ਸੀ, ਜਿਸ ‘ਚ ਉਸ ਦਾ ਵੱਡਾ ਭਰਾ ਅੰਮ੍ਰਿਤਪਾਲ ਸਿੰਘ ਵੀ ਗਿਆ ਸੀ। ਰਾਤ ਕਰੀਬ 9 ਵਜੇ ਉਹ, ਛੋਟਾ ਭਰਾ ਪਵਨਜੀਤ ਸਿੰਘ ਤੇ ਪਿਤਾ ਹਰਜੀਤ ਸਿੰਘ ਉਸ ਨੂੰ ਲੈਣ ਗਏ। ਉਨ੍ਹਾਂ ਵੇਖਿਆ ਕਿ ਅਜੈ, ਸੂਰਜ, ਸੰਜੈ ਅਤੇ ਦੀਪਕ ਅੰਮ੍ਰਿਤਪਾਲ ਸਿੰਘ ਨਾਲ ਕਿਸੇ ਗੱਲ ’ਤੇ ਬਹਿਸ ਕਰ ਰਹੇ ਸਨ। ਇਨ੍ਹਾਂ ਨੂੰ ਬਹਿਸਬਾਜ਼ੀ ਕਰਨ ਤੋ ਰੋਕਿਆਂ ਤਾਂ ਦੀਪਕ ਸਰਪੰਚ ਨੇ ਲਲਕਾਰਾ ਮਾਰਿਆ ਤੇ ਅਜੈ ਅਤੇ ਸੂਰਜ ਨੇ ਪਵਨਜੀਤ ਸਿੰਘ ਨੂੰ ਬਾਹਾਂ ਤੋਂ ਫੜ ਲਿਆ ਤੇ ਸੰਜੇ ਨੇ ਆਪਣੀ ਦਾਤਰ ਨਾਲ ਵਾਰ ਕਰਕੇ ਪਵਨਜੀਤ ਸਿੰਘ ਦੀ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲੀਸ ਵਲੋਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।





News Source link

LEAVE A REPLY

Please enter your comment!
Please enter your name here