ਭੇਤ-ਭਰੀ ਹਾਲਤ ’ਚ ਬਜ਼ੁਰਗ ਲਾਪਤਾ

0
223


ਪੱਤਰ ਪ੍ਰੇਰਕ

ਲਾਲੜੂ , 6 ਫਰਵਰੀ

ਇੱਥੋਂ ਨਜ਼ਦੀਕੀ ਪਿੰਡ ਮਲਕਪੁਰ ਤੋਂ 75 ਸਾਲਾ ਬਜ਼ੁਰਗ ਦੀ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਿਆ ਸੀ। ਇਸ ਸਬੰਧੀ ਪਰਿਵਾਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਬਜ਼ੁਰਗ ਰੂੜ ਸਿੰਘ ਦੇ ਪੋਤੇ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਦਾਦਾ 25 ਜਨਵਰੀ ਨੂੰ ਅਚਾਨਕ ਸਵੇਰੇ 11 ਵਜੇ ਘਰ ਤੋਂ ਲਾਪਤਾ ਹੋ ਗਿਆ ਹੈ, ਜੋ ਦਿਮਾਗੀ ਤੌਰ ’ਤੇ ਕੁਝ ਪ੍ਰੇਸ਼ਾਨ ਹੈ। ਉਸ ਨੇ ਚਿੱਟੇ ਰੰਗ ਦਾ ਕੁੜਤਾ ਚਾਦਰਾ ਪਾਇਆ ਹੋਇਆ ਹੈ, ਨੀਲੇ ਰੰਗ ਦਾ ਪਰਨਾ ਅਤੇ ਹਰੇ ਰੰਗ ਦੀ ਜਰਸੀ ਪਾਈ ਹੋਈ ਹੈ। ਪਰਿਵਾਰ ਵੱਲੋਂ ਆਪਣੇ ਪੱਧਰ ’ਤੇ ਭਾਲ ਕਰਨ ’ਤੇ ਜਦੋਂ ਕੋਈ ਸੁਰਾਗ ਨਾ ਲੱਗਾ ਤਾਂ ਇਸ ਦੀ ਸੂਚਨਾ ਲਾਲੜੂ ਪੁਲੀਸ ਨੂੰ ਦੇ ਦਿੱਤੀ ਹੈ।



News Source link