ਭਾਸ਼ਾ ਵਿਭਾਗ ਵੱਲੋਂ ਇਤਿਹਾਸਕ ਬੱਸੀਆਂ ਕੋਠੀ ਵਿੱਚ ਸਮਾਗਮ

Must read


ਨਿੱਜੀ ਪੱਤਰ ਪ੍ਰੇਰਕ

ਰਾਏਕੋਟ, 28 ਫਰਵਰੀ

ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਵਿੱਚ ਵਿਸ਼ਵ ਪੰਜਾਬੀ ਸਭਾ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਵੱਲੋਂ ਸਾਹਿਤਕ ਸਮਾਗਮ ਕਰਵਾਇਆ ਗਿਆ। ਗੁਰਬੀਰ ਸਿੰਘ ਕੋਹਲੀ ਐੱਸ.ਡੀ.ਐੱਮ ਬਰਨਾਲਾ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਮੌਕੇ ਪਦਮਸ੍ਰੀ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਉੱਤੇ ਅਧਾਰਿਤ ਅਤੇ ਅਦਾਕਾਰ ਤੇ ਲੇਖਕ ਡਾ. ਸੋਮਪਾਲ ਹੀਰਾ ਦਾ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਦੀ ਡਾ. ਕੰਵਲ ਢਿੱਲੋਂ ਦੇ ਨਿਰਦੇਸ਼ਨ ਹੇਠ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਭਾਰਤੀ ਇਕਾਈ ਦੀ ਪ੍ਰਧਾਨ ਬਲਵੀਰ ਕੌਰ ਰਾਏਕੋਟੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਵਿੱਚ ਸਾਹਿਤ ਤੇ ਕਲਾ ਦੇ ਰਸੀਏ, ਇਲਾਕੇ ਦੇ ਸਰਪੰਚ-ਪੰਚ, ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ।

ਵਿਰਾਸਤੀ ਕੋਠੀ ਦੇ ਸ਼ਾਂਤ ਤੇ ਰਮਣੀਕ ਵਾਤਾਵਰਨ ਅਤੇ ਹਲਕੀ ਬਰਸਾਤ ਦੀਆਂ ਬੂੰਦਾਂ ਦਰਮਿਆਨ ਨਾਟਕ ਕਲਾ ਦਾ ਜਲੌ ਸਿਖ਼ਰਾਂ ਛੂਹ ਰਿਹਾ ਸੀ। ਨਾਟਕ ਵਿੱਚ ਅਜੋਕੇ ਦੌਰ ਵਿੱਚ ਪੰਜਾਬੀ ਭਾਸ਼ਾ ਨਾਲ਼ ਜੁੜੀਆਂ ਚੁਨੌਤੀਆਂ ਅਤੇ ਭਵਿੱਖ ਬਾਰੇ ਗੰਭੀਰ ਮਸਲਿਆਂ ਨੂੰ ਉਭਾਰਿਆ ਗਿਆ ਹੈ। ਵਿਰਾਸਤੀ ਕੋਠੀ ਦੇ ਸੁਪਰਵਾਈਜ਼ਰ ਗੋਵਿੰਦ ਸਿੰਘ ਨੇ ਇਤਿਹਾਸਕ ਸਥਾਨ ਦੇ ਸੰਖੇਪ ਇਤਿਹਾਸ ਦੀ ਜਾਣਕਾਰੀ ਸਾਂਝੀ ਕੀਤੀ। ਮੁੱਖ ਮਹਿਮਾਨ ਗੁਰਬੀਰ ਕੋਹਲੀ ਨੇ ਇਤਿਹਾਸਕ ਸਥਾਨ ਉੱਤੇ ਸਮਾਗਮ ਕਰਵਾਉਣ ਲਈ ਭਾਸ਼ਾ ਵਿਭਾਗ ਦੀ ਸ਼ਲਾਘਾ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਸ਼ਾਇਰ ਤੇ ਨੈਸ਼ਨਲ ਐਵਾਰਡ ਜੇਤੂ ਅਧਿਆਪਕ ਪਾਲੀ ਖ਼ਾਦਿਮ ਨੇ ਨਿਭਾਈ। ਭਾਸ਼ਾ ਵਿਭਾਗ ਸਮੇਤ ਹੋਰ ਪ੍ਰਕਾਸ਼ਕਾਂ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਸਹਿਯੋਗੀ ਸੰਸਥਾ ਵਿਸ਼ਵ ਪੰਜਾਬੀ ਸਭਾ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸੋਹਣ ਸਿੰਘ ਪਰਮਾਰ, ਪ੍ਰਿੰਸੀਪਲ ਸੰਦੀਪ ਸਾਹਨੀ, ਪ੍ਰਿੰਸੀਪਲ ਸ਼ਰਨਜੀਤ ਕੌਰ ਪਰਮਾਰ, ਇੰਦਰਜੀਤ ਸਿੰਘ ਬਾਠ, ਜਰਨੈਲ ਅੱਛਰਪੁਰ, ਭਗਵਾਨ ਸਿੰਘ ਢਿੱਲੋਂ, ਹਰਕੀਰਤ ਕੌਰ ਚਹਿਲ ਨੇ ਸ਼ਮੂਲੀਅਤ ਕੀਤੀ।

 



News Source link
#ਭਸ #ਵਭਗ #ਵਲ #ਇਤਹਸਕ #ਬਸਆ #ਕਠ #ਵਚ #ਸਮਗਮ

- Advertisement -

More articles

- Advertisement -

Latest article