ਭਾਰਤ ਵੱਲੋਂ ਸਲਾਮਤੀ ਕੌਂਸਲ ’ਚ ਕੂੜ ਪ੍ਰਚਾਰ ਲਈ ਪਾਕਿ ਦੀ ਆਲੋਚਨਾ – Punjabi Tribune

0
172


ਸੰਯੁਕਤ ਰਾਸ਼ਟਰ, 26 ਅਕਤੂਬਰ

ਭਾਰਤ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਮੀਟਿੰਗ ਦੌਰਾਨ ਪਾਕਿਸਤਾਨ ਦੇ ਸਿਆਸੀ ਕੂੜ ਪ੍ਰਚਾਰ ਵਾਲੇ ਬਿਆਨ ਦੀ ਨਿਖੇਧੀ ਕੀਤੀ ਹੈ। ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ’ਚ ਘੱਟ ਗਿਣਤੀਆਂ ਖਾਸ ਕਰਕੇ ਹਿੰਦੂਆਂ, ਸਿੱਖਾਂ ਅਤੇ ਇਸਾਈ ਮਹਿਲਾਵਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਪਾਕਿਸਤਾਨ ਨੇ ਕਸ਼ਮੀਰ ਦਾ ਰਾਗ ਵੀ ਮੁੜ ਅਲਾਪਿਆ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਨੁਮਾਇੰਦੇ ਪੀ ਹਰੀਸ਼ ਨੇ ਸਲਾਮਤੀ ਕੌਂਸਲ ’ਚ ਕਿਹਾ ਕਿ ਇਹ ਘਿਨਾਉਣਾ ਬਿਆਨ ਹੈ। ਇਕ ਵਫ਼ਦ ਨੇ ਗਲਤ ਅਤੇ ਗੁਮਰਾਹਕੁੰਨ ਜਾਣਕਾਰੀ ਫੈਲਾਉਣ ਦੀ ਆਪਣੀ ਅਜ਼ਮਾਈ ਰਣਨੀਤੀ ਦੇ ਆਧਾਰ ’ਤੇ ਭੜਕਾਹਟ ਪੈਦਾ ਕਰਨ ਦਾ ਬਦਲ ਚੁਣਿਆ ਹੈ।’ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਘੱਟ ਗਿਣਤੀਆਂ ਦੀਆਂ ਅੰਦਾਜ਼ਨ ਇਕ ਹਜ਼ਾਰ ਔਰਤਾਂ ਹਰ ਸਾਲ ਅਗ਼ਵਾ, ਜਬਰੀ ਧਰਮ ਪਰਿਵਰਤਨ ਅਤੇ ਵਿਆਹ ਦਾ ਸ਼ਿਕਾਰ ਹੁੰਦੀਆਂ ਹਨ।-ਪੀਟੀਆਈ



News Source link