ਭਾਰਤ ਨੇ ਇੰਡੋਨੇਸ਼ੀਆ ਨੂੰ 16-0 ਨਾਲ ਹਰਾ ਕੇ ਨਾਕਆਊਟ ਗੇੜ ਲਈ ਕੁਆਲੀਫਾਈ ਕੀਤਾ

0
355


ਜਕਾਰਤਾ, 26 ਮਈ

ਭਾਰਤੀ ਹਾਕੀ ਟੀਮ ਨੇ ਅੱਜ ਇੱਥੇ ਇੰਡੋਨੇਸ਼ੀਆ ਨੂੰ 16-0 ਗੋਲ ਅੰਤਰ ਨਾਲ ਹਰਾ ਕੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਨਾਕਆਊਟ ਗੇੜ ਲਈ ਕੁਆਲੀਫਾਈ ਕਰ ਲਿਆ ਹੈ ਜਦਕਿ ਪਾਕਿਸਤਾਨ ਲਈ ਵਿਸ਼ਵ ਕੱਪ ਖੇਡਣ ਦੇ ਦਰਵਾਜ਼ੇ ਬੰਦ ਹੋ ਗਏ ਹਨ। ਪੂਲ-ਏ ਵਿੱਚ ਭਾਰਤ ਅਤੇ ਪਾਕਿਸਤਾਨ 4-4 ਅੰਕਾਂ ਨਾਲ ਜਾਪਾਨ ਤੋਂ ਪਿੱਛੇ ਰਹੇ ਹਾਲਾਂਕਿ ਮੌਜੂਦਾ ਚੈਂਪੀਅਨ ਭਾਰਤ ਨੇ ਬੇਹਤਰ ਗੋਲ ਅੰਤਰ ਸਦਕਾ ਸੁਪਰ-4 ਗੇੜ ਵਿੱਚ ਜਗ੍ਹਾ ਬਣਾ ਲਈ। ਭਾਰਤ ਨੂੰ ਨਾਕਆਊਟ ਗੇੜ ਵਿੱਚ ਜਗ੍ਹਾ ਬਣਾਉਣ ਲਈ ਇੰਡੋਨੇਸ਼ੀਆ ਨੂੰ 15-0 ਜਾਂ ਇਸ ਤੋਂ ਵੱਧ ਗੋਲ ਅੰਤਰ ਨਾਲ ਹਰਾਉਣ ਦੀ ਲੋੜ ਸੀ। ਇਸ ਤੋਂ ਪਹਿਲਾਂ ਅੱਜ ਪਾਕਿਸਤਾਨ ਨੂੰ ਜਾਪਾਨ ਹੱਥੋਂ 2-3 ਨਾਲ ਹਾਰ ਨਸੀਬ ਹੋਈ। ਇਸ ਨਤੀਜੇ ਨਾਲ ਪਾਕਿਸਤਾਨ ਨਾ ਸਿਰਫ ਟੂਰਨਾਮੈਂਟ ਵਿੱਚੋਂ ਬਾਹਰ ਹੋਇਆ ਹੈ ਬਲਕਿ ਉਸ ਦੀਆਂ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ ਹਨ। ਇਸ ਟੂਰਨਾਮੈਂਟ ਵਿੱਚ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੀਆਂ ਟੀਮਾਂ ਨੂੰ ਹੀ ਵਿਸ਼ਵ ਕੱਪ ’ਚ ਦਾਖਲਾ ਮਿਲੇਗਾ।  -ਪੀਟੀਆਈ





News Source link

LEAVE A REPLY

Please enter your comment!
Please enter your name here