ਭਾਰਤ ‘ਤੇ ਮੰਡਰਾ ਰਿਹਾ ‘ਅਲ ਨੀਨੋ’ ਦਾ ਖ਼ਤਰਾ! ਜਾਣੋ ਕਿਵੇਂ ਵਧਣਗੀਆਂ ਮੁਸ਼ਕਿਲਾਂ ? IMD ਨੇ ਮਾਨਸੂਨ ਨੂੰ ਲੈ ਕੇ..

Must read


India El Nino, Weather Update: ਅਲ ਨੀਨੋ ਦੀ ਵਾਪਸੀ ਦੇ ਸੰਕੇਤਾਂ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਦੱਸ ਦੇਈਏ ਕਿ ਭੂਮੱਧ ਰੇਖਾ ਪ੍ਰਸ਼ਾਂਤ ਮਹਾਸਾਗਰ ‘ਚ ਮੌਜੂਦਾ ਸਮੇਂ ਬਣੀ ਅਲ ਨੀਨੋ ਸਥਿਤੀ ਦੇ ਦੱਖਣ-ਪੱਛਮੀ ਮਾਨਸੂਨ ਸੀਜ਼ਨ ਦੌਰਾਨ ਹੋਰ ਮਜ਼ਬੂਤ ​​ਹੋਣ ਦੀ ਉਮੀਦ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਇੱਕ ਅਹਿਮ ਚਿਤਾਵਨੀ ਜਾਰੀ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਪ੍ਰਸ਼ਾਂਤ ਮਹਾਂਸਾਗਰ ‘ਚ ‘ਅਲ ਨੀਨੋ’ ਦੀ ਸਥਿਤੀ ਪੈਦਾ ਹੋ ਗਈ ਹੈ। ਆਈਐੱਮਡੀ ਅਨੁਸਾਰ ਇਹ ਸੰਕਟ ਆਉਣ ਵਾਲੇ ਸਮੇਂ ‘ਚ ਹੋਰ ਵਧ ਸਕਦਾ ਹੈ ਅਤੇ ਮੌਜੂਦਾ ਦੱਖਣ-ਪੱਛਮੀ ਮਾਨਸੂਨ ਦੇ ਸੀਜ਼ਨ ਦੌਰਾਨ ਇਹ ਸਿਸਟਮ ਹੋਰ ਵੀ ਮਜ਼ਬੂਤ ਹੋਣ ਦੀ ਸੰਭਾਵਨਾ ਹੈ।

ਅਲ ਨੀਨੋ ਦੀ ਲਪੇਟ ‘ਚ ਸਮੁੰਦਰ ਅਤੇ ਵਾਯੂਮੰਡਲ

ਦੱਸ ਦੇਈਏ ਕਿ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਮੁੰਦਰ ਦੀ ਸਤ੍ਹਾ ਦਾ ਤਾਪਮਾਨ ਬਹੁਤ ਜ਼ਿਆਦਾ ਵਧ ਗਿਆ ਹੈ। ਮੱਧ ਅਤੇ ਪੂਰਬੀ ਪ੍ਰਸ਼ਾਂਤ ਮਹਾਸਾਗਰ ਦਾ ਤਾਪਮਾਨ ਹੁਣ ਅਲ ਨੀਨੋ ਦੇ ਤੈਅ ਕੀਤੇ ਪੈਮਾਨੇ ਨੂੰ ਪਾਰ ਕਰ ਚੁੱਕਾ ਹੈ। ਜੂਨ 2026 ‘ਚ ਕੇਂਦਰੀ ਗਰਮ ਖੰਡੀ ਪ੍ਰਸ਼ਾਂਤ ਮਹਾਸਾਗਰ ਦੇ ਪਾਣੀ ਨੇ ਗਰਮੀ ਦੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਹੁਣ ਹਵਾਵਾਂ ਦਾ ਰੁਖ ਵੀ ਬਦਲਣਾ ਸ਼ੁਰੂ ਹੋ ਗਿਆ ਹੈ, ਜਿਸ ਦਾ ਸਿੱਧਾ ਮਤਲਬ ਹੈ ਕਿ ਸਮੁੰਦਰ ਅਤੇ ਵਾਯੂਮੰਡਲ ਦਾ ਪੂਰਾ ਸਿਸਟਮ ਹੁਣ ਅਲ ਨੀਨੋ ਦੀ ਲਪੇਟ ‘ਚ ਆ ਚੁੱਕਾ ਹੈ। ਮੌਸਮ ਵਿਭਾਗ ਦੇ ਵਿਸ਼ੇਸ਼ ਫੋਰਕਾਸਟ ਸਿਸਟਮ (MMCFS) ਦੇ ਅਨੁਮਾਨਾਂ ਮੁਤਾਬਕ, ਜਿਵੇਂ-ਜਿਵੇਂ ਮਾਨਸੂਨ ਦਾ ਸੀਜ਼ਨ ਅੱਗੇ ਵਧੇਗਾ, ਅਲ ਨੀਨੋ ਦਾ ਖ਼ਤਰਾ ਹੋਰ ਖ਼ਤਰਨਾਕ ਹੁੰਦਾ ਜਾਵੇਗਾ।

ਜਾਣੋ ਕਿਵੇਂ ਬਣੇਗਾ ਦੇਸ਼ ਲਈ ਖਤ਼ਰਾ ?

ਦੱਸਣਯੋਗ ਹੈ ਕਿ ਅਲ ਨੀਨੋ ਇਕ ਕੁਦਰਤੀ ਮੌਸਮੀ ਬਦਲਾਅ ਹੈ ਅਤੇ ਇਹ ਸਥਿਤੀ ਉਦੋਂ ਬਣਦੀ ਹੈ, ਜਦੋਂ ਮੱਧ ਅਤੇ ਪੂਰਬੀ ਪ੍ਰਸ਼ਾਂਤ ਮਹਾਸਾਗਰ ‘ਚ ਸਮੁੰਦਰ ਦੀ ਸਤ੍ਹਾ ਦਾ ਤਾਪਮਾਨ ਅਸਧਾਰਨ ਤੌਰ ‘ਤੇ ਗਰਮ ਹੋ ਜਾਂਦਾ ਹੈ। ਭਾਰਤ ਦੇ ਮਾਨਸੂਨ ਲਈ ਇਸ ਨੂੰ ਕਦੇ ਵੀ ਸ਼ੁਭ ਨਹੀਂ ਮੰਨਿਆ ਜਾਂਦਾ। ਇਤਿਹਾਸਕ ਅੰਕੜੇ ਦੱਸਦੇ ਹਨ ਕਿ ਜਦੋਂ ਵੀ ਅਲ ਨੀਨੋ ਆਉਂਦਾ ਹੈ, ਭਾਰਤ ‘ਚ ਮਾਨਸੂਨ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਬਾਰਿਸ਼ ਘੱਟ ਹੁੰਦੀ ਹੈ ਅਤੇ ਦੇਸ਼ ‘ਚ ਭਾਰੀ ਗਰਮੀ ਦੇ ਨਾਲ-ਨਾਲ ਕਈ ਰਾਜਾਂ ‘ਚ ਸੋਕੇ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਹਾਲਾਂਕਿ, ਮੌਸਮ ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਭਾਰਤੀ ਮਾਨਸੂਨ ਸਿਰਫ ਅਲ ਨੀਨੋ ‘ਤੇ ਨਿਰਭਰ ਨਹੀਂ ਕਰਦਾ ਅਤੇ ਹੋਰ ਮੌਸਮੀ ਸਿਸਟਮ ਵੀ ਇਸ ‘ਤੇ ਅਸਰ ਪਾਉਂਦੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 



News Source link

- Advertisement -

More articles

- Advertisement -

Latest article