ਦੇਸ਼ ਭਾਰਤ ਤੇ ਥਾਈਲੈਂਡ ਹਿੰਦ-ਪ੍ਰਸ਼ਾਂਤ ਖੇਤਰ ’ਚ ਵਿਸਥਾਰਵਾਦ ਦੀ ਥਾਂ ਵਿਕਾਸ ਦੇ ਹਮਾਇਤੀ: ਮੋਦੀ – Punjabi Tribune By Mehra Media Team April 3, 2025 0 109 Share Facebook Twitter Pinterest WhatsApp Must read Petrol-Diesel: ਭਾਰਤ ਵਾਸੀਆਂ ਲਈ ਖੁਸ਼ਖਬਰੀ, ਪੈਟਰੋਲ-ਡੀਜ਼ਲ ਦੇ ਧੜੰਮ ਡਿੱਗਣਗੇ ਰੇਟ, ਤੇਲ ਸਪਲਾਈ 'ਚ ਸਭ ਤੋਂ ਵੱਡੀ ਕਟੌਤੀ ਦਾ ਐਲਾਨ; ਇਸ ਦੇਸ਼ ਵੱਲੋਂ ਵੱਡਾ ਡਿਸਕਾਊਂਟ… July 7, 2026 Folk Singer Death: ਸੰਗੀਤ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਲੋਕ ਗਾਇਕਾ ਦਾ ਦੇਹਾਂਤ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ… July 7, 2026 ਅੰਮ੍ਰਿਤਸਰ 'ਚ ਚੱਲੀਆਂ ਤਾੜਤਾੜ ਗੋਲੀਆਂ, ਭੈਣ ਦੇ ਘਰ ਜਾ ਰਹੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ; ਮੱਚੀ ਸਨਸਨੀ July 7, 2026 IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ… July 7, 2026 Mehra Media Teamhttps://punjabimedia.in ਬੈਂਕਾਕ, 3 ਅਪਰੈਲ ਭਾਰਤ ਤੇ ਥਾਈਲੈਂਡ ਨੇ ਆਪਣੇ ਸਬੰਧਾਂ ਨੂੰ ਮਜ਼ਬੂਤ ਬਣਾ ਕੇ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਲਿਜਾਣ ਦਾ ਫ਼ੈਸਲਾ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੋਵੇਂ ਮੁਲਕ ਹਿੰਦ-ਪ੍ਰਸ਼ਾਂਤ ਖੇਤਰ ’ਚ ਮੁਕਤ, ਇਕਸਾਰ ਤੇ ਨਿਯਮ ਆਧਾਰਿਤ ਪ੍ਰਬੰਧ ਦੀ ਹਮਾਇਤ ਕਰਦੇ ਹਨ ਅਤੇ ਵਿਸਥਾਰਵਾਦ ਦੀ ਥਾਂ ਵਿਕਾਸ ਦੀ ਨੀਤੀ ’ਚ ਵਿਸ਼ਵਾਸ ਰੱਖਦੇ ਹਨ। ਮੋਦੀ ਨੇ ਇਹ ਟਿੱਪਣੀ ਥਾਈਲੈਂਡ ਦੀ ਆਪਣੀ ਹਮਰੁਤਬਾ ਪੈਟੌਂਗਟਾਰਨ ਸ਼ਿਨਾਵਾਤਰਾ ਨਾਲ ਵਫ਼ਦ ਪੱਧਰੀ ਵਾਰਤਾ ਤੋਂ ਬਾਅਦ ਸਾਂਝੇ ਪ੍ਰੈੱਸ ਸੰਮੇਲਨ ’ਚ ਕੀਤੀ। ਇਸ ਵਾਰਤਾ ਦੌਰਾਨ ਉਨ੍ਹਾਂ ਦੁਵੱਲੇ ਸਹਿਯੋਗ ਦੇ ਵੱਖ ਵੱਖ ਖੇਤਰਾਂ ਬਾਰੇ ਚਰਚਾ ਕੀਤੀ। ਮੋਦੀ ਨੇ ਸ਼ਿਨਾਵਾਤਰਾ ਨਾਲ ਹੋਈ ਗੱਲਬਾਤ ਬਾਰੇ ਕਿਹਾ, ‘‘ਅਸੀਂ ਭਾਰਤ ਦੇ ਉੱਤਰ-ਪੂਰਬੀ ਰਾਜਾਂ ਤੇ ਥਾਈਲੈਂਡ ਵਿਚਾਲੇ ਸੈਰ-ਸਪਾਟਾ, ਸੱਭਿਆਚਾਰ ਅਤੇ ਸਿੱਖਿਆ ਦੇ ਖੇਤਰ ’ਚ ਸਹਿਯੋਗ ’ਤੇ ਜ਼ੋਰ ਦਿੱਤਾ ਹੈ। ਅਸੀਂ ਆਪਸੀ ਵਪਾਰ, ਨਿਵੇਸ਼ ਤੇ ਕਾਰੋਬਾਰਾਂ ਵਿਚਾਲੇ ਲੈਣ-ਦੇਣ ਵਧਾਉਣ ’ਤੇ ਚਰਚਾ ਕੀਤੀ।’’ ਉਨ੍ਹਾਂ ਕਿਹਾ, ‘‘ਐੱਮਐੱਸਐੱਮਈ, ਖੱਡੀ-ਬੁਣਾਈ ਅਤੇ ਦਸਤਕਾਰੀ ’ਚ ਸਹਿਯੋਗ ਲਈ ਵੀ ਸਮਝੌਤੇ ਕੀਤੇ ਗਏ ਹਨ।’’ ਮੋਦੀ ਨੇ ਕਿਹਾ ਕਿ ਭਾਰਤ ਦੀ ‘ਐਕਟ ਈਸਟ’ ਨੀਤੀ ਅਤੇ ਹਿੰਦ-ਪ੍ਰਸ਼ਾਂਤ ਨਜ਼ਰੀਏ ’ਚ ਥਾਈਲੈਂਡ ਦਾ ਵਿਸ਼ੇਸ਼ ਸਥਾਨ ਹੈ। ਮੋਦੀ ਨੇ ਕਿਹਾ, ‘‘ਅੱਜ ਅਸੀਂ ਆਪਣੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਦਾ ਫ਼ੈਸਲਾ ਲਿਆ ਹੈ। ਸੁਰੱਖਿਆ ਏਜੰਸੀਆਂ ਵਿਚਾਲੇ ਰਣਨੀਤਕ ਵਾਰਤਾ ਸ਼ੁਰੂ ਕਰਨ ਬਾਰੇ ਵੀ ਚਰਚਾ ਹੋਈ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਆਸੀਆਨ ’ਚ ਏਕਤਾ ਤੇ ਕੇਂਦਰੀਕਰਨ ਦੀ ਪੂਰੀ ਹਮਾਇਤ ਕਰਦਾ ਹੈ। ਮੋਦੀ ਨੇ ਕਿਹਾ, ‘‘ਹਿੰਦ-ਪ੍ਰਸ਼ਾਂਤ ਖੇਤਰ ’ਚ ਅਸੀਂ ਦੋਵੇਂ ਇੱਕ ਮੁਕਤ, ਤਾਲਮੇਲ ਵਾਲੇ ਤੇ ਨਿਯਮ ਆਧਾਰਿਤ ਪ੍ਰਬੰਧ ਦੀ ਹਮਾਇਤ ਕਰਦੇ ਹਾਂ। ਅਸੀਂ ਵਿਸਤਾਰਵਾਦ ਨਹੀਂ, ਵਿਕਾਸਵਾਦ ਦੀ ਨੀਤੀ ’ਚ ਯਕੀਨ ਰੱਖਦੇ ਹਾਂ।’’ ਉਨ੍ਹਾਂ ਕਿਹਾ, ‘‘ਮੈਂ ਆਪਣੀ ਯਾਤਰਾ ਮੌਕੇ ਰਾਮਾਇਣ ਦੀਆਂ 18ਵੀਂ ਸਦੀ ਦੀਆਂ ਪੇਂਟਿੰਗਾਂ ’ਤੇ ਆਧਾਰਿਤ ਵਿਸ਼ੇਸ਼ ਡਾਕ ਟਿਕਟ ਜਾਰੀ ਕਰਨ ਲਈ ਥਾਈਲੈਂਡ ਸਰਕਾਰ ਦਾ ਰਿਣੀ ਹਾਂ।’’ ਇਸ ਮੌਕੇ ਸ਼ਿਨਾਵਾਤਰਾ ਨੇ ਮੋਦੀ ਨੂੰ ‘ਤ੍ਰਿਪਿਟਕ’ ਭੇਟ ਕੀਤਾ। ਮੋਦੀ ਨੇ ਕਿਹਾ ਕਿ ਭਾਰਤ ਤੇ ਥਾਈਲੈਂਡ ਵਿਚਾਲੇ ਸਦੀਆਂ ਪੁਰਾਣੇ ਰਿਸ਼ਤੇ ਉਨ੍ਹਾਂ ਦੇ ਡੂੰਘੇ ਸੱਭਿਆਚਾਰ ਤੇ ਅਧਿਆਤਮਿਕ ਡੋਰ ਨਾਲ ਬੱਝੇ ਹੋਏ ਹਨ। ਛੇਵੇਂ ਬਿਮਸਟੈਕ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਦੋ ਰੋਜ਼ਾ ਦੌਰੇ ’ਤੇ ਇੱਥੇ ਪੁੱਜੇ ਮੋਦੀ ਨੂੰ ਪਹਿਲਾਂ ‘ਗਾਰਡ ਆਫ ਆਨਰ’ ਦਿੱਤਾ ਗਿਆ। -ਪੀਟੀਆਈ News Source link TagsPunjabiTribuneਹਦਪਰਸ਼ਤਹਮਇਤਖਤਰਚਤਥਥਈਲਡਦਭਰਤਮਦਵਸਥਰਵਦਵਕਸ Share Facebook Twitter Pinterest WhatsApp Previous articlePunjabi News Update: ਲਾਲੜੂ ਨੇੜੇ ਤੇਲ ਟੈਂਕਰ ਰੇਲ ਦੀ ਪਟੜੀ ਤੋਂ ਲੱਥੇNext articleਗਰਮੀਆਂ ‘ਚ ਲੂ ਤੋਂ ਬਚਣ ਲਈ ਪੀਓ ਆਹ ਖ਼ਾਸ ਡ੍ਰਿੰਕ, ਲੰਬੇ ਸਮੇਂ ਤੱਕ ਰਹੋਗੇ ਹਾਈਡ੍ਰੇਟ - Advertisement - More articles IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ… July 7, 2026 Big News: ਸਿਆਸੀ ਜਗਤ ਤੋਂ ਵੱਡੀ ਖਬਰ, ਕਾਂਗਰਸ ਵੱਲੋਂ ਨਵੀਂਆਂ ਨਿਯੁਕਤੀਆਂ, ਲਿਸਟ ਹੋਈ ਜਾਰੀ… July 7, 2026 ਵੱਡੇ ਪੱਧਰ ‘ਤੇ ਪ੍ਰਸ਼ਾਸਨਿਕ ਫੇਰਬਦਲ, 196 ਮੁਲਾਜ਼ਮਾਂ ਦੇ ਅਚਾਨਕ ਤਬਾਦਲੇ: 58 ASI ਦੇ ਵੀ ਟ੍ਰਾਂਸਫਰ; ਹੁਕਮ… July 6, 2026 - Advertisement - Latest article Petrol-Diesel: ਭਾਰਤ ਵਾਸੀਆਂ ਲਈ ਖੁਸ਼ਖਬਰੀ, ਪੈਟਰੋਲ-ਡੀਜ਼ਲ ਦੇ ਧੜੰਮ ਡਿੱਗਣਗੇ ਰੇਟ, ਤੇਲ ਸਪਲਾਈ 'ਚ ਸਭ ਤੋਂ ਵੱਡੀ ਕਟੌਤੀ ਦਾ ਐਲਾਨ; ਇਸ ਦੇਸ਼ ਵੱਲੋਂ ਵੱਡਾ ਡਿਸਕਾਊਂਟ… July 7, 2026 Folk Singer Death: ਸੰਗੀਤ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਲੋਕ ਗਾਇਕਾ ਦਾ ਦੇਹਾਂਤ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ… July 7, 2026 ਅੰਮ੍ਰਿਤਸਰ 'ਚ ਚੱਲੀਆਂ ਤਾੜਤਾੜ ਗੋਲੀਆਂ, ਭੈਣ ਦੇ ਘਰ ਜਾ ਰਹੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ; ਮੱਚੀ ਸਨਸਨੀ July 7, 2026 IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ… July 7, 2026 CTI Letter for Adult Ads : ਕ੍ਰਿਕਟ ਮੈਚਾਂ ਦੌਰਾਨ ਕੰਡੋਮ ਅਤੇ ਡੇਟਿੰਗ ਐਪਸ ਦੇ ਇਸ਼ਤਿਹਾਰਾਂ 'ਤੇ ਰੋਕ ਦੀ ਮੰਗ, CTI ਨੇ ICC ਚੇਅਰਮੈਨ ਜੈ... July 7, 2026