ਭਾਰਤ ’ਚ ਨਹੀਂ ਰਿਲੀਜ਼ ਹੋਵੇਗੀ ‘ਦਿ ਲੀਜੈਂਡ ਆਫ ਮੌਲਾ ਜੱਟ’

Must read


ਕਰਾਚੀ, 2 ਅਕਤੂਬਰ

ਪਾਕਿਸਤਾਨ ਵਿੱਚ ਚੰਗੀ ਕਮਾਈ ਕਰਨ ਵਾਲੀ ਅਦਾਕਾਰ ਫ਼ਵਾਦ ਖ਼ਾਨ ਅਤੇ ਮਾਹਿਰਾ ਖ਼ਾਨ ਦੀ ਫਿਲਮ ‘ਦਿ ਲੀਜੈਂਡ ਆਫ ਮੌਲਾ ਜੱਟ’ ਭਾਰਤ ਦੇ ਪੰਜਾਬ ਸੂਬੇ ਵਿੱਚ ਅੱਜ ਰਿਲੀਜ਼ ਨਹੀਂ ਹੋਵੇਗੀ। ਇਸ ਸਬੰਧੀ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ। ਫਿਲਮ ਦੇ ਡਿਸਟ੍ਰੀਬਿਊਸ਼ਨ ਹੋਲਡਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਨਦੀਮ ਮਾਂਡਵੀਵਾਲਾ ਨੇ ਦੱਸਿਆ ਕਿ ਇੱਕ ਭਾਰਤੀ ਮੰਤਰਾਲੇ ਨੇ ਫਿਲਮ ਦੀ ਰਿਲੀਜ਼ ਖ਼ਿਲਾਫ਼ ਅਦਾਲਤ ਤੋਂ ਸਟੇਅ ਆਰਡਰ ਪ੍ਰਾਪਤ ਕੀਤਾ ਹੈ, ਇਸ ਲਈ ਹੁਣ ਇਸ ਦੀ ਰਿਲੀਜ਼ ਰੋਕ ਦਿੱਤੀ ਗਈ ਹੈ। ਮਾਂਡਵੀਵਾਲਾ ਨੇ ਕਿਹਾ, ‘ਬਦਕਿਸਮਤੀ ਨਾਲ ਇਸ ਦੀ ਰਿਲੀਜ਼ ਇੱਕ ਵਾਰ ਫਿਰ ਰੁਕ ਗਈ ਹੈ ਅਤੇ ਜਦੋਂ ਤੱਕ ਅਦਾਲਤ ਆਪਣਾ ਫ਼ੈਸਲਾ ਨਹੀਂ ਸੁਣਾਉਂਦੀ, ਉਦੋਂ ਤੱਕ ਕੋਈ ਕੁੱਝ ਨਹੀਂ ਕਰ ਸਕਦਾ।’ -ਪੀਟੀਆਈ



News Source link

- Advertisement -

More articles

- Advertisement -

Latest article