ਭਾਰਤ ਅਤੇ ਪਾਕਿ ਸ਼ਾਂਤੀਪੂਰਨ ਤਰੀਕੇ ਨਾਲ ਕਸ਼ਮੀਰ ਮਸਲਾ ਨਜਿੱਠਣ: ਚੀਨ

0
585


ਪੇਈਚਿੰਗ: ਜੰਮੂ-ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰੁਤਬਾ ਮਨਸੂਖ ਕੀਤੇ ਜਾਣ ਦੀ ਤੀਜੀ ਵਰ੍ਹੇਗੰਢ ਮੌਕੇ ਚੀਨ ਨੇ ਅੱਜ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਕਸ਼ਮੀਰ ਮਸਲੇ ਨਾਲ ਜੁੜੇ ਆਪਣੇ ਵੱਖਰੇਵੇਂ ਸੰਵਾਦ ਤੇ ਸੋਚ-ਵਿਚਾਰ ਜ਼ਰੀੲੇ ਅਮਨ-ਅਮਾਨ ਨਾਲ ਨਿਬੇੜ ਲੈਣੇ ਚਾਹੀਦੇ ਹਨ। ਧਾਰਾ 370 ਮਨਸੂਖ ਕੀਤੇ ਜਾਣ ਨਾਲ ਜੰਮੂ ਤੇ ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰੁਤਬਾ ਖ਼ਤਮ ਹੋ ਗਿਆ ਸੀ। ਇਕ ਪਾਕਿਸਤਾਨੀ ਪੱਤਰਕਾਰ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਯਿੰਗ ਨੇ ਕਿਹਾ, ‘‘ਕਸ਼ਮੀਰ ਮੁੱਦੇ ’ਤੇ ਚੀਨ ਦਾ ਸਟੈਂਡ ਬਿਲਕੁਲ ਸਪਸ਼ਟ ਤੇ ਇਕਸੁਰ ਹੈ। ਕੌਮਾਂਤਰੀ ਭਾਈਚਾਰਾ ਵੀ ਇਸ ਗੱਲ ਨੂੰ ਲੈ ਕੇ ਇਕਮੱਤ ਹੈ।’’ ਹੁਆ ਨੇ ਕਿਹਾ, ‘‘ਤਿੰਨ ਸਾਲ ਪਹਿਲਾਂ ਅਸੀਂ ਇਹ ਗੱਲ ਆਖੀ ਸੀ ਕਿ ਸਬੰਧਤ ਪਾਰਟੀਆਂ ਜ਼ਾਬਤੇ ਤੇ ਸਿਆਣਪ ਤੋਂ ਕੰਮ ਲੈਣ।’’ -ਪੀਟੀਆਈ





News Source link

LEAVE A REPLY

Please enter your comment!
Please enter your name here